ਹਿਮਾਚਲ ਪ੍ਰਦੇਸ਼ : ਸੜਕ ਹਾਦਸੇ ''ਚ ਤਿੰਨ ਲੋਕਾਂ ਦੀ ਮੌਤ, 2 ਹੋਰ ਜ਼ਖ਼ਮੀ

Tuesday, May 23, 2023 - 12:22 PM (IST)

ਹਿਮਾਚਲ ਪ੍ਰਦੇਸ਼ : ਸੜਕ ਹਾਦਸੇ ''ਚ ਤਿੰਨ ਲੋਕਾਂ ਦੀ ਮੌਤ, 2 ਹੋਰ ਜ਼ਖ਼ਮੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਸਬ ਡਿਵੀਜ਼ਨ 'ਚ ਇਕ ਵਾਹਨ ਦੇ ਪੱਬਰ ਨਦੀ 'ਚ ਡਿੱਗਣ ਨਾਲ ਉਸ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਵਾਹਨ 'ਚ ਸਵਾਰ 5 ਲੋਕ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਰਾਮਪੁਰ ਤੋਂ ਚਿੜਗਾਂਵ ਦੇ ਜਾਂਗਲਾ ਜਾ ਰਹੇ ਸਨ।

ਇਹ ਵੀ ਪੜ੍ਹੋ : ਟਰੱਕ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ

ਅਧਿਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਰਾਮਪੁਰ ਵਾਸੀ ਸ਼ਰੇਯ ਨੇਗੀ (18), ਸ਼ਿਵਾਂਗ (18) ਅਤੇ ਜਤਿਰ (20) ਵਜੋਂ ਹੋਈ ਹੈ। ਉੱਥੇ ਹੀ ਜ਼ਖ਼ਮੀ ਕਰੁਣ ਚੌਹਾਨ ਅਤੇ ਰਮਨ ਨੂੰ ਰੋਹੜੂ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਅਨੁਸਾਰ, ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸ਼ੁਰੂਆਤੀ ਜਾਂਚ 'ਚ ਡਰਾਈਵਰ ਦੇ ਵਾਹਨ ਤੋਂ ਕੰਟਰੋਲ ਗੁਆ ਦੇਣ ਦੀ ਗੱਲ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ : ਵਿਆਹ ਦੇ 7 ਸਾਲ ਬਾਅਦ ਘਰ 'ਚ ਗੂੰਜੀਆਂ ਕਿਲਕਾਰੀਆਂ, ਇਕੱਠੇ 5 ਧੀਆਂ ਨੂੰ ਦਿੱਤਾ ਜਨਮ


author

DIsha

Content Editor

Related News