ਹਿਮਾਚਲ ਪ੍ਰਦੇਸ਼ ''ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਬੰਦ, ਸੜਕ ਦੇ ਦੋਹਾਂ ਪਾਸੇ ਫਸੇ ਵਾਹਨ
Monday, Mar 18, 2024 - 12:47 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਸ਼ਾਮਲੇਚ ਪਿੰਡ ਨੇੜੇ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ5 ਬੰਦ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੋਲਨ ਬਾਈਪਾਸ ਨੇੜੇ ਸ਼ਿਮਲਾ-ਕਾਲਕਾ ਰੋਡ 'ਤੇ ਸਵੇਰੇ ਕਰੀਬ 7.30 ਵਜੇ ਜ਼ਮੀਨ ਖਿਸਕ ਗਈ। ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰੂਟ 'ਤੇ ਆਵਾਜਾਈ 'ਚ ਵਿਘਨ ਪਿਆ ਹੈ। ਸੜਕ ਦੇ ਦੋਵੇਂ ਪਾਸੇ ਵਾਹਨ ਫਸ ਗਏ।
ਇਸ ਦੇ ਨਾਲ ਹੀ ਸਥਾਨਕ ਪੁਲਸ ਨੇ ਵਾਹਨ ਚਾਲਕਾਂ ਨੂੰ ਵਾਪਸ ਜਾਣ ਅਤੇ ਪੁਰਾਣੇ ਬੜੋਗ ਮਾਰਗ 'ਤੇ ਜਾਣ ਲਈ ਕਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਵਾਲੀ ਥਾਂ 'ਤੇ ਖੋਦਾਈ ਕਰਨ ਵਾਲੇ ਕਰਮਚਾਰੀ ਪਹੁੰਚ ਗਏ ਹਨ ਅਤੇ ਸਫ਼ਾਈ ਤੇ ਸੜਕ ਨੂੰ ਬਹਾਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸੜਕ ਤੋਂ ਮਲਬਾ ਹਟਾ ਦਿੱਤਾ ਜਾਵੇਗਾ। ਹਾਲ ਹੀ ਦੇ ਦਿਨਾਂ 'ਚ ਹਿਮਾਚਲ ਪ੍ਰਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਬਰਫ਼ਬਾਰੀ ਅਤੇ ਮੀਂਹ ਕਾਰਨ ਪੰਜ ਨੈਸ਼ਨਲ ਹਾਈਵੇਅ ਸਮੇਤ ਕੁੱਲ 259 ਸੜਕਾਂ ਬੰਦ ਹੋ ਗਈਆਂ ਹਨ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਲਾਹੌਲ ਅਤੇ ਸਪੀਤੀ 'ਚ ਸਭ ਤੋਂ ਵੱਧ 237 ਸੜਕਾਂ, ਕਿਨੌਰ ਵਿੱਚ 9, ਚੰਬਾ 'ਚ ਪੰਜ, ਕੁੱਲੂ ਵਿਚ ਚਾਰ, ਮੰਡੀ ਵਿਚ ਦੋ ਅਤੇ ਸ਼ਿਮਲਾ ਅਤੇ ਕਾਂਗੜਾ ਜ਼ਿਲ੍ਹਿਆਂ ਵਿਚ ਇਕ-ਇਕ ਸੜਕਾਂ ਜਾਮ ਹੋਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e