ਹਿਮਾਚਲ ਪ੍ਰਦੇਸ਼ ''ਚ 3 ਮੰਜ਼ਿਲਾ ਲੱਕੜ ਦੇ ਬਣੇ ਘਰ ''ਚ ਲੱਗੀ ਅੱਗ

Sunday, Jun 21, 2020 - 02:52 PM (IST)

ਹਿਮਾਚਲ ਪ੍ਰਦੇਸ਼ ''ਚ 3 ਮੰਜ਼ਿਲਾ ਲੱਕੜ ਦੇ ਬਣੇ ਘਰ ''ਚ ਲੱਗੀ ਅੱਗ

ਕੁੱਲੂ— ਹਿਮਾਚਲ ਪ੍ਰਦੇਸ਼ 'ਚ ਐਤਵਾਰ ਭਾਵ ਅੱਜ 3 ਮੰਜ਼ਿਲਾ ਲੱਕੜ ਦੇ ਬਣੇ ਘਰ 'ਚ ਅੱਗ ਲੱਗ ਗਈ, ਜਿਸ ਕਾਰਨ ਘਰ ਕਾਫੀ ਨੁਕਸਾਨਿਆ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਰ ਬੁਝਾਉਣ ਲਈ ਪੁੱਜੀਆਂ ਹਨ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲੱਕੜ ਦੇ ਬਣੇ ਇਸ 3 ਮੰਜ਼ਿਲਾ ਘਰ ਨੂੰ ਅੱਗ ਕੁੱਲੂ ਜ਼ਿਲੇ ਦੇ ਕਲਵਾਰੀ ਪਿੰਡ ਪੰਚਾਇਤ ਦੇ ਬਾਂਜਰ ਇਲਾਕੇ 'ਚ ਸਥਿਤ ਘਰ ਨੂੰ ਲੱਗੀ।

PunjabKesari

ਸੂਤਰਾਂ ਮੁਤਾਬਕ ਸ਼ੁਰੂਆਤੀ ਵੇਰਵਿਆਂ ਮੁਤਾਬਕ 3 ਮੰਜ਼ਿਲਾ ਲੱਕੜ ਦੇ ਘਰ ਵਿਚ ਅੱਗ ਲੱਗ ਗਈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲੱਕੜ ਦੇ ਬਣੇ ਇਸ ਘਰ ਜੋ ਕਿ ਕੁੱਲੂ ਜ਼ਿਲੇ ਦੇ ਕਲਵਾਰੀ ਪਿੰਡ ਪੰਚਾਇਤ 'ਚ ਸਥਿਤ ਹੈ, ਉੱਥੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਲਾਇਆ ਜਾ ਰਿਹਾ ਹੈ। ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ ਹਨ।

PunjabKesari


author

Tanu

Content Editor

Related News