ਹਿਮਾਚਲ ’ਚ ਵਾਪਰਿਆ ਕਾਰ ਹਾਦਸਾ, ਮਾਤਾ ਮਨਸਾ ਦੇਵੀ ਮੰਦਰ ਜਾ ਰਹੀਆਂ 3 ਬੀਬੀਆਂ ਦੀ ਮੌਤ

Sunday, Apr 04, 2021 - 03:38 PM (IST)

ਹਿਮਾਚਲ ’ਚ ਵਾਪਰਿਆ ਕਾਰ ਹਾਦਸਾ, ਮਾਤਾ ਮਨਸਾ ਦੇਵੀ ਮੰਦਰ ਜਾ ਰਹੀਆਂ 3 ਬੀਬੀਆਂ ਦੀ ਮੌਤ

ਚੰਬਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਐਤਵਾਰ ਯਾਨੀ ਕਿ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ 3 ਬੀਬੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਿਹੁਤਾ ਤੋਂ ਦਰਮਣ ਵੱਲ ਜਾਣ ਵਾਲੇ ਮਾਰਗ ’ਤੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ’ਚ 6 ਲੋਕ ਸਵਾਰ ਸਨ, ਜਿਨ੍ਹਾਂ ’ਚੋਂ 3 ਬੀਬੀਆਂ ਦੀ ਮੌਕੇ ’ਤੇ ਹੀ ਜਾਨ ਚੱਲੀ ਗਈ। ਡਰਾਈਵਰ ਸਮੇਤ 2 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ।

ਕਾਰ ਸਵਾਰ ਲੋਕ ਜਾਤਰ ਲੈ ਕੇ ਮਾਤਾ ਮਨਸਾ ਦੇਵੀ ਦੇ ਮੰਦਰ ਜਾ ਰਹੇ ਸਨ ਕਿ ਸਿਹੁਤਾ ਦਰਮਣ ਮਾਰਗ ’ਤੇ ਲੋਦਰਗੜ੍ਹ ਨਾਮੀ ਸਥਾਨ ’ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਚੌਕੀ ਸਿਹੁਤਾ ਤੋਂ ਟੀਮ ਮੌਕੇ ’ਤੇ ਪੁੱਜੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ।


author

Tanu

Content Editor

Related News