ਹਿਮਾਚਲ ਦੇ ਊਰਜਾ ਮੰਤਰੀ ਸੁਖਰਾਜ ਚੌਧਰੀ ਤੇ ਨਿੱਜੀ ਸਕੱਤਰ ਕੋਰੋਨਾ ਪਾਜ਼ੇਟਿਵ

Thursday, Aug 06, 2020 - 10:28 PM (IST)

ਹਿਮਾਚਲ ਦੇ ਊਰਜਾ ਮੰਤਰੀ ਸੁਖਰਾਜ ਚੌਧਰੀ ਤੇ ਨਿੱਜੀ ਸਕੱਤਰ ਕੋਰੋਨਾ ਪਾਜ਼ੇਟਿਵ

ਪਾਉਂਟਾ ਸਾਹਿਬ (ਸੰਜੇ) : ਹਿਮਾਚਲ ਪ੍ਰਦੇਸ਼ ਦੇ ਊਰਜਾ ਮੰਤਰੀ ਸੁਖਰਾਮ ਚੌਧਰੀ ਕੋਰੋਨਾ ਪਾਜ਼ੇਟਿਵ ਆਏ ਹਨ। ਉਸਦੇ ਨਿੱਜੀ ਸਕੱਤਰ ਸੋਨੂੰ ਚੌਧਰੀ ਤੇ ਇਕ ਹੋਰ ਭਾਜਯੁਮੋ ਨੇਤਾ ਅੰਕੁਰ ਚੌਧਰੀ ਦੀ ਕੋਰੋਨਾ ਟੈਸਟ ਰਿਪੋਰਟ ਵੀ ਪਾਜ਼ੇਟਿਵ ਆਉਣ ਦੇ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਊਰਜਾ ਮੰਤਰੀ ਸੁਖਰਾਮ ਚੌਧਰੀ 3 ਦਿਨਾਂ ਤੋਂ ਇਕਾਂਤਵਾਸ ਹਨ ਤੇ ਵੀਰਵਾਰ ਦੇਰ ਸ਼ਾਮ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਲਿਖਿਆ ਹੈ ਕਿ ਉਹ ਕੋਰੋਨਾ ਦੀ ਚਪੇਟ 'ਚ ਆ ਗਏ ਹਨ ਤੇ ਖੁਦ ਨੂੰ ਅਲੱਗ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ 'ਚ ਜੋ ਲੋਕ ਵੀ ਉਨ੍ਹਾਂ ਦੇ ਸੰਪਰਕ 'ਚ ਆਏ ਹਨ, ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ 'ਚ ਵੀਰਵਾਰ ਨੂੰ ਕੋਰੋਨਾ ਦੇ 38 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 2954 ਪਹੁੰਚ ਗਿਆ ਹੈ।

 


author

Gurdeep Singh

Content Editor

Related News