ਹਿਮਾਚਲ ਪ੍ਰਦੇਸ਼ ''ਚ ਨੈਸ਼ਨਲ ਹਾਈਵੇਅ-21 ''ਤੇ ਸਖਤੀ ਨਾਲ ਚੈਕਿੰਗ
Wednesday, Feb 27, 2019 - 02:32 PM (IST)

ਸੁੰਦਰਨਗਰ-ਹਵਾਈ ਫੌਜ ਦੀ ਸਟ੍ਰਾਈਕ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਪੁਲਸ ਮੁਖੀ ਨੇ ਸੁਰੱਖਿਆ ਲਈ ਸਾਰੇ ਜ਼ਿਲਿਆ ਦੇ ਐੱਸ. ਪੀ. ਨੂੰ ਸਖਤ ਨਿਗਰਾਨੀ ਰੱਖਣ ਦਾ ਆਦੇਸ਼ ਦਿੱਤਾ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ 'ਤੇ ਧਿਆਨ ਦਿੱਤਾ ਜਾਵੇ। ਹਿਮਾਚਲ ਪ੍ਰਦੇਸ਼ ਦੀ ਮੰਡੀ ਪੁਲਸ ਵੀ ਫੌਜ ਦੀ ਏਅਰ ਸਟ੍ਰਾਈਕ ਤੋਂ ਬਾਅਦ ਪੂਰੀ ਤਰ੍ਹਾਂ ਤਿਆਰ ਹੈ।
ਨੈਸ਼ਨਲ ਹਾਈਵੇਅ-21 'ਤੇ ਸਖਤਾਈ-
ਨੈਸ਼ਨਲ ਹਾਈਵੇਅ-21 'ਤੇ ਸੁੰਦਰਨਗਰ 'ਚ ਹਰ ਆਉਣ ਵਾਲੇ ਵਾਹਨਾਂ ਦੀ ਪੂਰੀ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਸ ਦੇ ਲਈ ਸੁੰਦਰਨਗਰ ਪੁਲਸ ਵੀ ਫੌਜੀ ਜਵਾਨਾਂ ਨਾਲ ਪੂਰੀ ਤਰਾਂ ਤਿਆਰ ਹਨ। ਮਿਲੀ ਜਾਣਕਾਰੀ ਮੁਤਾਬਕ ਥਾਣਾ ਮੁਖੀ ਸੁੰਦਰਨਗਰ ਗੁਰੂਬਚਨ ਸਿੰਘ ਨੇ ਕਿਹਾ ਹੈ ਕਿ ਹਾਈਵੇਅ 'ਚੇ ਸੁਰੱਖਿਆ ਪੱਖੋਂ ਨਾਕਾ ਲਗਾਇਆ ਗਿਆ ਹੈ, ਤਾਂ ਕਿ ਲੋਕਾਂ ਨਾਲ ਕੋਈ ਖਿਲਵਾੜ ਨਾ ਹੋ ਸਕੇ ਅਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ।