ਕਸ਼ਮੀਰ ਵਾਂਗ ਹਿਮਾਚਲ ''ਚ ਸੈਲਾਨੀ ਮਾਣ ਸਕਣਗੇ ''ਸ਼ਿਕਾਰਾ'' ਦਾ ਆਨੰਦ, ਸਰਕਾਰ ਬਣਾ ਰਹੀ ਪਲਾਨ
Tuesday, Apr 11, 2023 - 03:54 PM (IST)
ਸ਼ਿਮਲਾ- ਜੰਮੂ-ਕਸ਼ਮੀਰ ਵਾਂਗ ਹੁਣ ਹਿਮਾਚਲ 'ਚ ਵੀ ਸੈਲਾਨੀ ਸ਼ਿਕਾਰਾ ਅਤੇ ਹਾਊਸ ਬੋਟ ਦਾ ਆਨੰਦ ਮਾਣ ਸਕਣਗੇ। ਦਰਅਸਲ ਕਸ਼ਮੀਰ 'ਚ ਜਲ ਸੈਰ-ਸਪਾਟੇ ਦਾ ਮੁਕਾਬਲਾ ਕਰਨ ਲਈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਆਪਣੇ ਜਲ ਸਰੋਤਾਂ 'ਚ ਸ਼ਿਕਾਰਾ, ਹਾਊਸਬੋਟ ਅਤੇ ਕਰੂਜ਼ ਬੋਟ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜੋ ਮੁੱਖ ਤੌਰ 'ਤੇ ਪਣ-ਬਿਜਲੀ ਪ੍ਰਾਜੈਕਟਾਂ ਦੇ ਭੰਡਾਰ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਅਤੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਨਾਲ ਜਲ ਸਰੋਤਾਂ ਦੇ ਨਾਲ ਸੈਰ-ਸਪਾਟਾ ਬੁਨਿਆਦੀ ਢਾਂਚਾ ਸਥਾਪਤ ਕਰਨ ਦੀ ਇਜਾਜ਼ਤ ਦੇਣ ਲਈ ਸੰਪਰਕ ਕੀਤਾ ਹੈ।
ਇਹ ਵੀ ਪੜ੍ਹੋ- ਬਰਫ਼ ਨਾਲ ਢਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਾਰੀਖ਼ ਨੂੰ ਖੁੱਲਣਗੇ ਕਿਵਾੜ
ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (HPTDC) ਦੇ ਮੈਨੇਜਿੰਗ ਡਾਇਰੈਕਟਰ ਅਮਿਤ ਕਸ਼ਯਪ ਨੇ ਕਿਹਾ ਕਿ ਕਸ਼ਮੀਰ ਦੀ ਡਲ ਝੀਲ ਵਾਂਗ ਕਾਂਗੜਾ ਜ਼ਿਲ੍ਹੇ ਦੇ ਮਹਾਰਾਣਾ ਪ੍ਰਤਾਪ ਸਾਗਰ (ਪੋਂਗ ਡੈਮ) 'ਤੇ ਕਰੂਜ਼, ਹਾਊਸਬੋਟ ਅਤੇ ਸ਼ਿਕਾਰਾ ਸ਼ੁਰੂ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਇਹ ਉੱਤਰੀ ਭਾਰਤ 'ਚ ਸੈਲਾਨੀਆਂ ਲਈ ਮੁੱਖ ਖਿੱਚ ਦਾ ਕੇਂਦਰ ਬਣ ਸਕਦਾ ਹੈ। ਕਸ਼ਯਪ ਨੇ ਕਿਹਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਾਲ ਹੀ ਵਿਚ ਅਧਿਕਾਰੀਆਂ ਨੂੰ ਚਮੇਰਾ, ਪੌਂਗ, ਭਾਖੜਾ ਅਤੇ ਕੋਲਡਮ ਨੂੰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਉਤਸ਼ਾਹਿਤ ਕਰਨ ਲਈ ਨਵੀਂ ਨੀਤੀ ਤਿਆਰ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ- ਅਮਰਨਾਥ ਤੀਰਥ ਯਾਤਰੀਆਂ ਲਈ ਖ਼ੁਸ਼ਖ਼ਬਰੀ, ਕੇਂਦਰ ਚੁੱਕਣ ਜਾ ਰਿਹੈ ਵੱਡਾ ਕਦਮ
ਸੈਰ-ਸਪਾਟਾ ਵਿਭਾਗ ਨਵੀਂ ਯੋਜਨਾ 'ਤੇ ਕੰਮ ਕਰ ਰਿਹਾ ਹੈ। ਜਿਸ ਤਹਿਤ ਵਿਭਾਗ ਛੇਤੀ ਹੀ ਪੌਂਗ, ਭਾਖੜਾ, ਕੋਲਡਮ ਅਤੇ ਚਮੇਰਾ ਵਿਚ ਹਾਊਸਬੋਟ ਤੇ ਸ਼ਿਕਾਰਾ ਚਲਾਏਗਾ। ਦੱਸਣਯੋਗ ਹੈ ਕਿ ਸੈਰ-ਸਪਾਟਾ ਹਿਮਾਚਲ ਦੀ ਕੁੱਲ ਘਰੇਲੂ ਪੈਦਾਵਾਰ ਦਾ 7%, ਰਾਜ ਵਿਚ ਕੁੱਲ ਰੁਜ਼ਗਾਰ ਦਾ 14.42% ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦਾ ਹਿੱਸਾ ਹੈ। ਨਵੇਂ ਸੈਰ ਸਪਾਟਾ ਸਥਾਨਾਂ ਨੂੰ ਵਿਕਸਿਤ ਕਰਨ ਲਈ ਸੂਬਾ ਸਰਕਾਰ ਨੇ ਸਾਲ 2018-19 'ਚ ਇਕ ਨਵੀਂ ਸਕੀਮ “ਨਵੇਂ ਰਾਹ ਨਵੀਂ ਮੰਜ਼ਿਲ” ਲਾਗੂ ਕੀਤੀ ਸੀ ਤਾਂ ਜੋ ਸੂਬੇ ਦੇ ਅਣਛੂਹੇ ਖੇਤਰਾਂ ਨੂੰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਵਿਕਸਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ