ਪਹਿਲਾਂ ਨਾਲੋਂ ਨਿੱਘਾ ਹੋਇਆ ਹਿਮਾਚਲ, ਕਰੀਬ 4 ਡਿਗਰੀ ਵਧਿਆ ਪਾਰਾ
Wednesday, Jan 16, 2019 - 12:25 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 'ਚ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ। ਮੌਸਮ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਜਨਜਾਤੀ ਬਹੁਲ ਲਾਹੋਲ-ਸਪੀਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਜ਼ੀਰੋ ਤੋਂ ਹੇਠਾਂ 7 ਡਿਗਰੀ ਸੈਲਸੀਅਸ ਘੱਟ ਤਾਪਮਾਨ ਦੇ ਨਾਲ ਰਾਜ ਦਾ ਸਭ ਤੋਂ ਠੰਡਾ ਇਲਾਕਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿੰਨੌਰ ਦੇ ਇਕ ਹੋਰ ਜਨਜਾਤੀ ਜ਼ਿਲੇ ਕਲਪਾ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਲਮਪੁਰਮ 'ਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਮੰਗਲਵਾਰ ਤੋਂ ਤਿੰਨ ਡਿਗਰੀ ਸੈਲਸੀਅਸ ਤੋਂ ਉੱਪਰ ਸੀ। ਚੰਬਾ 'ਚ 5.2 ਡਿਗਰੀ ਸੈਲਸੀਅਸ, ਕੁਫਰੀ 'ਚ 5.5 ਡਿਗਰੀ ਸੈਲਸੀਅਸ, ਡਲਹੌਜ਼ੀ 'ਚ 6.2 ਅਤੇ ਰਾਜਧਾਨੀ ਸ਼ਿਮਲਾ 'ਚ ਪਾਰਾ 3 ਡਿਗਰੀ ਸੈਲਸੀਅਸ ਤੋਂ ਵਧ ਕੇ 7 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਹੈ।
