ਹਿਮਾਚਲ ਦੀ ਇਸ਼ਾਨੀ ਦੇ ਸਿਰਜਿਆ ਇਤਿਹਾਸ, ਪੂਰੀ ਦੁਨੀਆ 'ਚ ਰੌਸ਼ਨ ਕੀਤਾ ਭਾਰਤ ਦਾ ਨਾਂ

Thursday, Oct 27, 2022 - 11:03 AM (IST)

ਹਿਮਾਚਲ ਦੀ ਇਸ਼ਾਨੀ ਦੇ ਸਿਰਜਿਆ ਇਤਿਹਾਸ, ਪੂਰੀ ਦੁਨੀਆ 'ਚ ਰੌਸ਼ਨ ਕੀਤਾ ਭਾਰਤ ਦਾ ਨਾਂ

ਕੁੱਲੂ (ਦਿਲੀਪ)- ਇਸ਼ਾਨੀ ਸਿੰਘ ਜਮਵਾਲ ਮਾਊਂਟ ਚੋ ਓਯੂ ਪੀਕ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਹ ਚੋਟੀ ਨੇਪਾਲ ਅਤੇ ਚੀਨ ਦੇ ਵਿਚਕਾਰ ਹੈ। ਦੱਖਣ ਵੱਲ ਦੁਨੀਆ ਦੀ 6ਵੀਂ ਸਭ ਤੋਂ ਉੱਚੀ ਅਤੇ ਸਭ ਤੋਂ ਮੁਸ਼ਕਲ ਚੋਟੀ 'ਤੇ 7200 ਮੀਟਰ ਦੀ ਉਚਾਈ ਤੱਕ ਇਸ਼ਾਨੀ ਪਹੁੰਚ ਗਈ। ਮਾਊਂਟ ਚੋ ਓਯੂ ਦੇ ਬਹੁਤ ਹੀ ਚੁਣੌਤੀਪੂਰਨ ਦੱਖਣ ਵਾਲੇ ਪਾਸੇ ਦੀ ਵੱਧ ਤੋਂ ਵੱਧ ਉਚਾਈ ਤੱਕ ਪਹੁੰਚਣ ਵਾਲੀ ਉਹ ਦੁਨੀਆ ਭਰ ਦੇ ਪਰਬਤਰੋਹੀਆਂ 'ਚੋਂ ਇਕਮਾਤਰ ਔਰਤ ਹੈ। ਇਸ਼ਾਨੀ ਨੇ ਕਿਹਾ ਕਿ ਉਹ ਖ਼ੁਦ ਨੂੰ ਚੁਣੌਤੀ ਦੇਣ ਅਤੇ ਦੇਸ਼ ਲਈ ਆਪਣੇ ਸਿਖ਼ਰ 'ਤੇ ਚੜ੍ਹਨ ਦੇ ਯੋਗ ਸੀ। ਇਸ਼ਾਨੀ ਨੇ ਇਸ ਮੁਹਿੰਮ ਨੂੰ ਸੰਭਵ ਬਣਾਉਣ ਲਈ ਆਪਣੇ ਮਾਤਾ-ਪਿਤਾ, ਕੋਚਾਂ, ਸਲਾਹਕਾਰਾਂ ਅਤੇ ਖਾਸ ਤੌਰ 'ਤੇ ਆਪਣੇ ਸਪਾਂਸਰਾਂ ਦਾ ਧੰਨਵਾਦ ਕੀਤਾ ਹੈ। ਇਸ਼ਾਨੀ ਨੇ ਕਿਹਾ ਕਿ ਉਹ ਪਰਬਤਾਰੋਹੀ ਨੂੰ ਇਕ ਸਾਹਸ ਵਜੋਂ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਸਰਕਾਰ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਹਿੰਮਾਂ ਲਈ ਪਰਬਤਾਰੋਹੀਆਂ ਦੀ ਵਿੱਤੀ ਸਹਾਇਤਾ ਕਰਨ ਦੀ ਅਪੀਲ ਕੀਤੀ।

PunjabKesari

ਕੁੱਲੂ ਦੇ ਪਾਹਨਾਲਾ ਦੀ ਰਹਿਣ ਵਾਲੀ ਹੈ ਇਸ਼ਾਨੀ

ਇਸ਼ਾਨੀ ਜਮਵਾਲ ਜ਼ਿਲ੍ਹਾ ਕੁੱਲੂ ਦੇ ਪਾਹਨਾਲਾ ਦੀ ਰਹਿਣ ਵਾਲੀ ਹੈ, ਜੋ ਅੱਜ ਦੁਨੀਆਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਇਸ ਸਿਖ਼ਰ ਨੂੰ ਫਤਹਿ ਕਰਕੇ ਇਸ਼ਾਨੀ ਨੇ ਸੂਬੇ ਅਤੇ ਦੇਸ਼ ਦਾ ਨਾਂ ਵਿਸ਼ਵ ਭਰ 'ਚ ਉੱਚਾ ਕੀਤਾ ਹੈ। ਇਸ਼ਾਨੀ ਦੇ ਪਿਤਾ ਸ਼ਕਤੀ ਸਿੰਘ ਅਤੇ ਮਾਂ ਨਲਿਨੀ ਜਮਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਅਤੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਅਜਿਹੇ ਸਾਹਸਿਕ ਕੰਮ ਕਰਨ ਲਈ ਉਤਸ਼ਾਹਿਤ ਕਰੇ। ਇਸ ਤੋਂ ਪਹਿਲਾਂ ਇਸ਼ਾਨੀ ਨੇ ਲੇਹ-ਲਦਾਖ 'ਚ ਪੀਕ ਕੁਨ 'ਤੇ ਵੀ ਫਤਹਿ ਹਾਸਲ ਕੀਤੀ ਹੈ। ਇਸ਼ਾਨੀ ਨੇ ਸ਼ਿਵ ਨਾਦਰ ਫਾਊਂਡੇਸ਼ਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਸ ਨੇ ਉਸ ਨੂੰ ਇਸ ਕਾਰਜ ਲਈ ਸਪਾਂਸਰਸ਼ਿਪ ਦਿੱਤੀ। ਇਸ਼ਾਨੀ ਨੇ ਦੱਸਿਆ ਕਿ ਇਹ ਬਹੁਤ ਮੁਸ਼ਕਲ ਸਥਿਤੀ ਸੀ ਅਤੇ ਇਸ ਵਾਰ ਹਵਾ ਦੀ ਦਿਸ਼ਾ ਵੀ ਸਹੀ ਨਹੀਂ ਸੀ, ਇਸ ਦੇ ਬਾਵਜੂਦ ਉਹ 7200 ਮੀਟਰ ਤੱਕ ਚੜ੍ਹਨ 'ਚ ਕਾਮਯਾਬ ਮਿਲੀ। ਜੇਕਰ ਹਾਲਾਤ ਠੀਕ ਹੁੰਦੇ ਤਾਂ 8000 ਮੀਟਰ ਤੱਕ ਕਾਮਯਾਬੀ ਮਿਲ ਜਾਣੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News