ਹਿਮਾਚਲ ਹਾਦਸਾ: PM ਮੋਦੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ

Monday, Jul 26, 2021 - 06:28 PM (IST)

ਸ਼ਿਮਲਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਬਟਸੇਨੀ ਨੇੜੇ ਪਹਾੜ ਤੋਂ ਚੱਟਾਨ ਡਿੱਗਣ ਅਤੇ ਜ਼ਮੀਨ ਖਿਸਕਣ ਦੀ ਲਪੇਟ ’ਚ ਆਉਣ ਨਾਲ 9 ਸੈਲਾਨੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ’ਚ ਟੁੱਟਿਆ ਕੁਦਰਤ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਇਕ ਟੈਂਪੂ ਟਰੈਵਲ ਦੇ ਇਸ ਹਾਦਸੇ ਦਾ ਸ਼ਿਕਾਰ ਹੋਣ ਨਾਲ ਇਸ ਵਿਚ ਸਵਾਰ 9 ਸੈਲਾਨੀਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ ਸਨ। ਮਿ੍ਰਤਕਾਂ ਵਿਚ ਛੱਤੀਸਗੜ੍ਹ ਦੇ ਕੋਰਬਾ ਤੋਂ ਜਲ ਸੈਨਾ ਦੇ ਲੈਫਟੀਨੈਂਟ ਅਮੋਚ ਬਾਪਤ (27), ਉਨ੍ਹਾਂ ਦੇ ਦੋਸਤ ਸਤੀਸ਼ ਕਟਕਬਾਰ (34), ਰਾਜਸਥਾਨ ਦੇ ਸੀਕਰ ਦੇ ਇਕ ਹੀ ਪਰਿਵਾਰ ਦੇ 3 ਲੋਕ ਅਨੁਰਾਗ ਬਿਆਨੀ (31), ਮਾਇਆ ਦੇਵੀ ਬਿਆਨੀ, ਰਿਚਾ ਬਿਆਨੀ (25), ਜੈਪੁਰ ਵਾਸੀ ਡਾ. ਦੀਪਾ ਸ਼ਰਮਾ (34), ਮਹਾਰਾਸ਼ਟਰ ਤੋਂ ਪ੍ਰਤੀਕਸ਼ਾ ਸੁਨੀਲ ਪਾਟਿਲ (27), ਕੁਮਾਰ ਉੱਲਾਸ ਵੇਦ ਪਾਠਕ (37) ਅਤੇ ਵਾਹਨ ਚਾਲਕ ਉਮਰਾਵ ਸਿੰਘ (42) ਸ਼ਾਮਲ ਹਨ।

ਇਹ ਵੀ ਪੜ੍ਹੋ : ਹਿਮਾਚਲ ਹਾਦਸਾ :  ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ

ਕਿੰਨੌਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਅੱਜ ਇੱਥੇ ਦੱਸਿਆ ਕਿ ਮਿ੍ਰਤਕਾਂ ਵਿਚੋਂ 8 ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪਣ ਲਈ ਦਿੱਲੀ ਭੇਜ ਦਿੱਤੀਆਂ ਗਈਆਂ ਹਨ। ਜਲ ਸੈਨਾ ਅਧਿਕਾਰੀ ਦੀ ਲਾਸ਼ ਫ਼ੌਜ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਉੱਥੇ ਹੀ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਓਧਰ ਜ਼ਿਲ੍ਹਆ ਡਿਪਟੀ ਕਮਿਸ਼ਨਰ ਨੇ ਬਾਹਰੀ ਸੈਲਾਨੀਆਂ ਨੂੰ ਸਾਂਗਲਾ ਤੋਂ ਛਿਤਕੁਲ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ।


Tanu

Content Editor

Related News