ਹਿਮਾਚਲ : ਖੱਡ ''ਚ ਕਾਰ ਡਿੱਗਣ ਕਾਰਨ 3 ਕਾਂਗਰਸੀ ਆਗੂਆਂ ਦੀ ਮੌਤ

Friday, Sep 14, 2018 - 01:06 AM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਵੀਰਵਾਰ ਨੂੰ ਇਕ ਕਾਰ ਖੱਡ 'ਚ ਡਿੱਗ ਗਈ। ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ 'ਚ ਸਵਾਰ 3 ਸਥਾਨਕ ਯੁਵਾ ਕਾਂਗਰਸੀ ਆਗੂਆਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਪੁਲਸ ਇੰਚਾਰਜ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਸੋਗ ਦੇ ਨਿਵਾਸੀ ਦਲੀਪ ਕੁਮਾਰ ਮੇਹਤਾ (39), ਖੇਮ ਸਿੰਘ ਵਰਮਾ (43) ਅਤੇ ਦੋਲਾ ਰਾਮ (34) ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਦੁਰਘਟਨਾ ਜ਼ਿਲੇ ਦੇ ਸੋਰਤਾ ਪਿੰਡ ਨੇੜੇ ਬਥਰਨਾਲਾ 'ਚ ਹੋਈ। ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਘਟਨਾ ਸਥਾਨ 'ਤੇ ਪਹੁੰਚੀ ਅਤੇ 2 ਜ਼ਖਮੀ ਵਿਅਕਤੀਆਂ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ 'ਚੋਂ ਇਕ ਤਿਲਕ ਰਾਜ ਕਰਸੋਗ ਦਾ ਨਿਵਾਸੀ ਹੈ, ਜਦਕਿ ਦੂਜੇ ਵਿਅਕਤੀ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 






 


Related News