ਹਿਮਾਚਲ ''ਚ ਭਾਰੀ ਬਰਫਬਾਰੀ ਕਾਰਨ ਸੜਕਾਂ ਹੋਈਆਂ ਸਫੈਦ, 450 ਰੂਟ ਬੰਦ

01/30/2020 5:25:36 PM

ਸ਼ਿਮਲਾ— ਪਹਾੜੀ ਇਲਾਕਿਆਂ 'ਚ ਇਸ ਸਮੇਂ ਹੱਦ ਤੋਂ ਜ਼ਿਆਦਾ ਬਰਫਬਾਰੀ ਹੋ ਰਹੀ ਹੈ। ਬਰਫ ਕਾਰਨ ਸੜਕਾਂ, ਘਰ ਬਰਫ ਦੀ ਸਫੈਦ ਚਾਦਰ ਨਾਲ ਢਕੇ ਹੋਏ ਹਨ। ਹਿਮਾਚਲ ਪ੍ਰਦੇਸ਼ 'ਚ ਭਾਰੀ ਬਰਫ ਪੈ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕੁੱਲੂ-ਮਨਾਲੀ, ਡਲਹੌਜੀ 'ਚ ਰਿਕਾਰਡ ਤੋੜ ਬਰਫਬਾਰੀ ਕਾਰਨ ਜਿੱਥੇ ਸੈਰ-ਸਪਾਟਾ ਵਾਲੀਆਂ ਥਾਵਾਂ ਦਾ ਨਜ਼ਾਰਾ ਹੋਰ ਖੂਬਸੂਰਤ ਹੋ ਗਿਆ ਹੈ, ਉੱਥੇ ਹੀ ਸੂਬੇ ਦੇ ਕਈ ਹਿੱਸਿਆਂ 'ਚ ਸੜਕਾਂ 'ਤੇ ਬਰਫ ਦਾ ਢੇਰ ਜਮਾਂ ਹੋਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਸੜਕਾਂ 'ਤੇ ਤੁਰਨਾ ਤਾਂ ਦੂਰ ਦੀ ਗੱਲ ਗੱਡੀ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਟਰਾਂਸਪੋਰਟ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ। 

PunjabKesari

ਭਾਰੀ ਬਰਫਬਾਰੀ ਕਾਰਨ ਤਕਰੀਬਨ 450 ਰੂਟ ਠੱਪ ਹਨ। ਇਨ੍ਹਾਂ 'ਚ ਸ਼ਿਮਲਾ ਦੇ ਸਭ ਤੋਂ ਜ਼ਿਆਦਾ 335 ਰੂਟ ਸ਼ਾਮਲ ਹਨ। ਟਰਾਂਸਪੋਰਟ ਨਿਗਮ ਦੇ ਡਰਾਈਵਰਾਂ ਨੂੰ ਬਰਫ 'ਚ ਬੱਸ ਚਲਾਉਂਦੇ ਸਮੇਂ ਜ਼ੋਖਮ ਨਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੜਕਾਂ ਤੋਂ ਬਰਫ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਸੜਕਾਂ ਦੀ ਬਹਾਲੀ ਦੀ ਸੂਚਨਾ ਮਿਲ ਰਹੀ ਹੈ। ਰੂਟ 'ਤੇ ਬੱਸਾਂ ਭੇਜੀਆਂ ਜਾ ਰਹੀਆਂ ਹਨ। ਓਧਰ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਫਬਾਰੀ ਅਤੇ ਬਾਰਿਸ਼ ਕਾਰਨ ਕਈ ਥਾਵਾਂ 'ਤੇ ਤਾਪਮਾਨ ਜਮਾਵ ਬਿੰਦੂ ਤੋਂ ਹੇਠਾਂ ਰਿਹਾ।

PunjabKesari

ਅਧਿਕਾਰੀ ਨੇ ਕਿਹਾ ਕਿ ਕਿੰਨੌਰ ਜ਼ਿਲਾ ਅਤੇ ਸ਼ਿਮਲਾ ਦੇ ਨਗਰਾਂ ਜਿਵੇਂ ਕੁਫਰੀ, ਨਾਰਕੰਡਾ, ਰੋਹੜੂ ਅਤੇ ਚੋਪਾਲ ਦਾ ਬਰਫਬਾਰੀ ਕਾਰਨ ਬਾਕੀ ਖੇਤਰਾਂ ਨਾਲੋਂ ਸੰਪਰਕ ਟੁੱਟ ਗਿਆ ਹੈ, ਕਿਉਂ ਕਿ ਇੱਥੇ ਭਾਰੀ ਬਰਫਬਾਰੀ ਹੋ ਰਹੀ ਹੈ। ਸਭ ਤੋਂ ਠੰਡਾ, ਲਾਹੌਲ-ਸਪੀਤੀ ਜ਼ਿਲੇ ਦਾ ਹੈੱਡਕੁਆਰਟਰ ਕੇਲਾਂਗ ਰਿਹਾ, ਜਿੱਥੇ ਤਾਪਮਾਨ 0 ਤੋਂ 5.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ।  


Tanu

Content Editor

Related News