ਓਵਰ ਡ੍ਰਾਫਟ ਦਰਮਿਆਨ 1000 ਕਰੋੜ ਦਾ ਹੋਰ ਕਰਜ਼ਾ ਲਵੇਗੀ ਹਿਮਾਚਲ ਸਰਕਾਰ
Thursday, Jun 29, 2023 - 05:03 PM (IST)
ਸ਼ਿਮਲਾ (ਕੁਲਦੀਪ)- ਓਵਰ ਡ੍ਰਾਫਟ ਦਰਮਿਆਨ ਸੂਬਾ ਸਰਕਾਰ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ। ਕਰਜ਼ੇ ਦੀ ਇਹ ਰਕਮ ਕ੍ਰਮਵਾਰ 500-500 ਕਰੋੜ ਰੁਪਏ ਦੀਆਂ 2 ਵੱਖ-ਵੱਖ ਚੀਜ਼ਾਂ ਦੇ ਰੂਪ ’ਚ ਲਈ ਜਾਵੇਗੀ। ਯਾਨੀ ਸਰਕਾਰ ਵੱਲੋਂ 500 ਕਰੋੜ ਰੁਪਏ 10 ਸਾਲ ਅਤੇ 500 ਕਰੋੜ ਰੁਪਏ 15 ਸਾਲ ਦੀ ਮਿਆਦ ਲਈ ਲਏ ਜਾ ਰਹੇ ਹਨ। ਇਸ ਦੇ ਲਈ 4 ਜੁਲਾਈ ਨੂੰ ਨਿਲਾਮੀ ਦੀ ਪ੍ਰਕਿਰਿਆ ਹੋਵੇਗੀ ਅਤੇ ਇਹ ਰਕਮ 5 ਜੁਲਾਈ ਨੂੰ ਸਰਕਾਰ ਦੇ ਖਾਤੇ ’ਚ ਆ ਜਾਵੇਗੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਇਸ ਮਹੀਨੇ 800 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।
ਇਸ ਤਰ੍ਹਾਂ ਸਰਕਾਰ ਨੇ ਮੌਜੂਦਾ ਵਿੱਤੀ ਸਾਲ ’ਚ ਹੁਣ ਤੱਕ 1,800 ਕਰੋੜ ਰੁਪਏ ਦਾ ਕਰਜ਼ਾ ਅਤੇ ਆਪਣੇ 6 ਮਹੀਨਿਆਂ ਤੋਂ ਵੱਧ ਦੇ ਕਾਰਜਕਾਲ ’ਚ ਕਰੀਬ 7,000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇਸ ਤਰ੍ਹਾਂ ਹੁਣ ਹਿਮਾਚਲ ਪ੍ਰਦੇਸ਼ ’ਤੇ ਕਰੀਬ 76,000 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਕਰਜ਼ੇ ਨਾਲ ਸਰਕਾਰ ਵਿਕਾਸ ਕਾਰਜਾਂ ਦੇ ਨਾਲ-ਨਾਲ ਤਨਖਾਹ ਅਤੇ ਪੈਨਸ਼ਨ ਵਰਗੀਆਂ ਵਚਨਬੱਧ ਦੇਣਦਾਰੀਆਂ ਦਾ ਭੁਗਤਾਨ ਕਰੇਗੀ।