ਪਟਾਕਾ ਫੈਕਟਰੀ ਧਮਾਕਾ ਮਾਮਲਾ: ਸ਼ੈੱਡ 'ਚ ਪਈਆਂ ਲਾਸ਼ਾਂ 'ਚੋਂ ਨਿਕਲਦਾ ਰਿਹਾ ਧੂੰਆਂ, ਮੰਜ਼ਰ ਵੇਖ ਹਰ ਕੋਈ ਹੋਇਆ ਸੁੰਨ
Thursday, Feb 24, 2022 - 12:13 PM (IST)
ਊਨਾ (ਸੁਰਿੰਦਰ/ਵਿਸ਼ਾਲ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਬਾਥੂ ਪਟਾਕਾ ਫੈਕਟਰੀ 'ਚ ਧਮਾਕੇ ਮਗਰੋਂ ਮੌਕੇ 'ਤੇ ਕਈ ਦਿਲ ਦਹਿਲਾ ਦੇਣ ਵਾਲਾ ਵਾਿਕਆ ਸਾਹਮਣੇ ਆਇਆ ਹੈ। ਧਮਾਕੇ ਤੋਂ ਪਟਾਕੇ ਕਾਫੀ ਦੂਰ ਤਕ ਬਿਖਰ ਗਏ ਅਤੇ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਹਾਲਾਤ ਅਜਿਹੇ ਸਨ ਕਿ ਕਾਫੀ ਦੇਰ ਤਕ ਲਾਸ਼ਾਂ ਅੱਗ ਨਾਲ ਝੂਲਸਦੀਆਂ ਰਹੀਆਂ। ਸ਼ੈੱਡ ਵਿਚ ਪਈਅਾਂ ਲਾਸ਼ਾਂ 'ਚੋਂ ਦੇਰ ਤਕ ਧੂੰਆਂ ਨਿਕਲਦਾ ਰਿਹਾ। ਇਸ ਮੰਜ਼ਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ। ਆਲੇ-ਦੁਆਲੇ ਦੇ ਲੋਕਾਂ ਨੇ ਮਿਲ ਕੇ ਝੁਲਸੇ ਲੋਕਾਂ ਦੀ ਮਦਦ ਸ਼ੁਰੂ ਕੀਤੀ। ਲੋਕ ਚੀਕਦੇ ਅਤੇ ਰੋਂਦੇ ਹੋਏ ਆਪਣਿਆਂ ਨੂੰ ਲੱਭਣ ਲਈ ਦੌਡ਼ ਪਏ। ਮੌਕੇ 'ਤੇ ਭਾਰੀ ਭੀਡ਼ ਇਕੱਠੀ ਹੋ ਗਈ ਅਤੇ ਹਰ ਕੋਈ ਖ਼ੌਫਨਾਕ ਮੰਜ਼ਰ ਨੂੰ ਵੇਖ ਕੇ ਸਹਿਮ ਗਿਆ।
11ਵੀਂ ਦਾ ਪੇਪਰ ਦੇ ਕੇ ਨਿਕਲਿਆ ਬਾਹਰ ਤਾਂ ਰੋਂਦਾ ਹੋਇਆ ਫੈਕਟਰੀ ਵੱਲ ਦੌੜਿਆ-
ਪੰਜਾਬ ਦੇ ਭੰਗਲਾ ਵਾਸੀ ਜਤਿੰਦਰ ਆਪਣੇ ਸਕੂਲ ਵਿਚ 11ਵੀਂ ਜਮਾਤ ਦਾ ਪੇਪਰ ਦੇ ਕੇ ਿਨਕਲਿਆ ਹੀ ਸੀ ਉਸ ਨੂੰ ਬਾਥੂ ਵਿਚ ਹੋਏ ਧਮਾਕੇ ਬਾਰੇ ਕਿਸੇ ਨੇ ਸੂਚਨਾ ਦਿੱਤੀ। ਉਹ ਕਿਸੇ ਦੋਸਤ ਨਾਲ ਬਾਈਕ 'ਤੇ ਫੈਕਟਰੀ ਵੱਲ ਰੋਂਦਾ ਹੋਇਆ ਨਿਕਲਿਆ। ਦਰਅਸਲ ਜਤਿੰਦਰ ਦੀ ਮਾਂ ਸੁਨੀਤਾ ਦੇਵੀ ਇਸ ਫੈਕਟਰੀ ਵਿਚ ਕੰਮ ਕਰ ਰਹੀ ਸੀ ਅਤੇ ਰੋਜ਼ਾਨਾ ਵਾਂਗ ਉਹ ਫੈਕਟਰੀ ਗਈ ਸੀ। ਰੋਂਦਾ ਹੋਇਆ ਜਤਿੰਦਰ ਘਟਨਾ ਵਾਲੀ ਥਾਂ 'ਤੇ ਪਹੁੰਿਚਆ ਤਾਂ ਉੱਥੇ ਲਾਸ਼ਾਂ ਨੂੰ ਜਾਂਚਿਆ ਉਨ੍ਹਾਂ ਵਿਚ ਉਸ ਨੂੰ ਆਪਣੀ ਮਾਂ ਨਹੀਂ ਮਿਲੀ। ਬਾਅਦ 'ਚ ਉਸ ਦੀ ਸ਼ਨਾਖ਼ਤ ਮ੍ਰਿਤਕਾਂ 'ਚ ਹੋਈ।