ਹਿਮਾਚਲ ਦੇ ਕੋਟਖਾਈ ''ਚ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

01/15/2020 3:35:17 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲਾ ਦੇ ਕੋਟਖਾਈ ਸਥਿਤ ਪ੍ਰੇਮਨਗਰ 'ਚ ਮੰਗਲਵਾਰ ਰਾਤ ਭਿਆਨਕ ਅੱਗ ਲੱਗਣ ਨਾਲ 5 ਦੁਕਾਨਾਂ, 2 ਸਟੋਰ, ਪੰਚਾਇਤ ਘਰ, ਡਾਕਘਰ, ਕਲੀਨਿਕ ਅਤੇ 2 ਮਕਾਨ ਸੜ ਕੇ ਸੁਆਹ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅਚਾਨਕ ਭੜਕੀ ਅੱਗ ਨਾਲ ਪ੍ਰੇਮਨਗਰ ਬਾਜ਼ਾਰ 'ਚ ਭੱਜ-ਦੌੜ ਮਚ ਗਈ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਅਤੇ ਲੋਕਾਂ ਨੇ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਹਰਿਗੋਪਾਲ, ਪੰਕਜ ਅਤੇ ਬਾਲਕ ਰਾਮ ਦਾ ਮਕਾਨ, ਪੂਰਨ ਚੰਦ ਦਾ ਢਾਬਾ, ਸਹੀ ਰਾਮ ਦੀ ਦੁਕਾਨ ਅੱਗ ਦੀ ਲਪੇਟ 'ਚ ਆ ਗਈ।

ਇਸ ਤੋਂ ਬਾੱਦ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਹੁਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਡਿਵੀਜ਼ਨਲ ਫਾਇਰ ਅਧਿਕਾਰੀ ਸ਼ਿਮਲਾ ਮੰਡਲ ਡੀ.ਸੀ. ਸ਼ਰਮਾ ਨੇ ਦੱਸਿਆ ਕਿ ਪ੍ਰੇਮਨਗਰ 'ਚ ਭੜਕੀ ਅੱਗ 'ਚ ਕਰੀਬ ਇਕ ਕਰੋੜ ਦਾ ਨੁਕਸਾਨ ਹੋਇਆ ਹੈ। ਫਾਇਰ ਵਿਭਾਗ ਨੇ ਡੇਢ ਕਰੋੜ ਦੀ ਜਾਇਦਾਦ  ਨੂੰ ਬਚਾ ਲਿਆ ਗਿਆ। ਅੱਗ ਬੁਝਾਉਣ ਲਈ ਕੋਟਖਾਈ ਅਤੇ ਠਿਯੋਗ ਤੋਂ ਫਾਇਰ ਟੈਂਡਰ ਭੇਜੇ ਗਏ ਸਨ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਜ਼ੀਰੋ ਡਿਗਰੀ ਤਾਪਮਾਨ 'ਚ ਬਹੁਤ ਮੁਸ਼ਕਲ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਡੀ.ਐੱਸ.ਪੀ. ਠਿਯੋਗ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮਾਲੀਆ ਵਿਭਾਗ ਸਹੀ ਨੁਕਸਾਨ ਦਾ ਆਕਲਨ ਕੀਤਾ ਜਾ ਰਿਹਾ ਹੈ।


DIsha

Content Editor

Related News