ਟਮਾਟਰ ਵੇਚ ਕੇ 67 ਸਾਲ ਦੀ ਉਮਰ 'ਚ ਕਰੋੜਪਤੀ ਬਣਿਆ ਕਿਸਾਨ, ਜਾਣੋ ਕਿੱਥੇ ਖ਼ਰਚਣਗੇ ਪੈਸੇ

Wednesday, Jul 19, 2023 - 11:16 AM (IST)

ਟਮਾਟਰ ਵੇਚ ਕੇ 67 ਸਾਲ ਦੀ ਉਮਰ 'ਚ ਕਰੋੜਪਤੀ ਬਣਿਆ ਕਿਸਾਨ, ਜਾਣੋ ਕਿੱਥੇ ਖ਼ਰਚਣਗੇ ਪੈਸੇ

ਮੰਡੀ- ਦੇਸ਼ ਭਰ 'ਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਨੇ ਖਾਣੇ ਦਾ ਸੁਆਦ ਵਿਗਾੜ ਦਿੱਤਾ ਹੈ। ਇਸ ਵਾਰ 150 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਟਮਾਟਰ ਵਿਕ ਰਿਹਾ ਹੈ ਪਰ ਟਮਾਟਰ ਉਤਪਾਦਕ ਕਿਸਾਨਾਂ ਦੇ ਚੰਗੇ ਦਿਨ ਆਏ ਹਨ। ਹਿਮਾਚਲ ਵਿਚ ਕਿਸਾਨਾਂ ਨੂੰ ਟਮਾਟਰਾਂ ਦੀ ਚੰਗੀ ਕੀਮਤ ਮਿਲ ਰਹੀ ਹੈ। ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਇਕ ਕਿਸਾਨ ਲਈ ਵਰਦਾਨ ਸਾਬਤ ਹੋਈ ਹੈ। ਕਿਸਾਨ ਨੇ ਟਮਾਟਰ ਵੇਚ ਕੇ ਕਰੋੜਾਂ ਰੁਪਏ ਕਮਾ ਲਏ ਹਨ। ਅਸੀਂ ਗੱਲ ਕਰ ਰਹੇ ਹਾਂ ਮੰਡੀ ਜ਼ਿਲ੍ਹੇ ਦੀ ਬਲਹਘਾਟੀ ਦੇ ਢਾਬਣ ਪਿੰਡ ਦੇ 67 ਸਾਲਾ ਕਿਸਾਨ ਜੈਰਾਮ ਸੈਨੀ ਦੀ। ਸੈਨੀ ਪਿਛਲੇ 52 ਸਾਲ ਤੋਂ ਟਮਾਟਰ ਦੀ ਖੇਤੀ ਕਰ ਰਹੇ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਕਦੇ ਇੰਨਾ ਮੁਨਾਫਾ ਨਹੀਂ ਹੋਇਆ। 

ਇਹ ਵੀ ਪੜ੍ਹੋ- ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ 'ਚ ਦਿੱਤੀ ਢਿੱਲ

8300 ਕਰੇਟ ਵੇਚ ਕੇ ਕਮਾਏ 1 ਕਰੋੜ 10 ਲੱਖ ਰੁਪਏ

ਜੈਰਾਮ ਹੁਣ ਤੱਕ ਟਮਾਟਰਾਂ ਦੇ 8300 ਕਰੇਟ ਵੇਚ ਚੁੱਕੇ ਹਨ, ਜਿਸ ਤੋਂ ਉਹ 1 ਕਰੋੜ 10 ਲੱਖ ਰੁਪਏ ਕਮਾ ਚੁੱਕੇ ਹਨ। ਜੈਰਾਮ ਦਾ ਕਹਿਣਾ ਹੈ ਕਿ ਟਮਾਟਰ ਦੀਆਂ ਕੀਮਤਾਂ ਵਧਣ ਨਾਲ ਉਨ੍ਹਾਂ ਨੂੰ ਮੋਟਾ ਮੁਨਾਫਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਫ਼ਸਲ ਬੀਮਾਰੀ ਨਾਲ ਖ਼ਰਾਬ ਨਾ ਹੋਈ ਹੁੰਦੀ ਤਾਂ ਉਹ ਟਮਾਟਰ ਦੇ 12 ਹਜ਼ਾਰ ਕਰੇਟ ਵੇਚ ਸਕਦੇ ਸਨ। 

ਇਹ ਵੀ ਪੜ੍ਹੋ-  ਅਮਰਨਾਥ ਯਾਤਰਾ: ਹੁਣ ਤੱਕ 2.51 ਲੱਖ ਸ਼ਰਧਾਲੂਆਂ ਨੇ ਕੀਤੇ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨ

ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ

ਜੈਰਾਮ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਖੇਤਾਂ ਵਿਚੋਂ ਸੋਨਾ ਕੱਢਿਆ ਜਾ ਸਕਦਾ ਹੈ। ਨੌਕਰੀਆਂ ਦੇ ਪਿੱਛੇ ਦੌੜਨ ਵਾਲੇ ਨੌਜਵਾਨਾਂ ਨੂੰ ਖੇਤੀ ਵੱਲ ਆਪਣਾ ਰੁਖ਼ ਕਰਨਾ ਚਾਹੀਦਾ ਹੈ। ਬਸ ਮਿਹਨਤ ਦੇ ਨਾਲ-ਨਾਲ ਖੇਤੀਬਾੜੀ ਨਾਲ ਜੁੜੀ ਤਮਾਮ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਨੌਜਵਾਨਾਂ ਨੂੰ ਨੌਕਰੀ ਦੀ ਬਜਾਏ ਖੇਤੀ ਕਰਨ ਲਈ ਪ੍ਰੇਰਿਤ ਕਰਦੇ ਹਨ।

ਇਹ ਵੀ ਪੜ੍ਹੋ- UK ਜਾਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ

ਪੈਸਿਆਂ ਦਾ ਕੀ ਕਰਨਗੇ ਜੈਰਾਮ?

ਜੈਰਾਮ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਤੋਂ ਇਕ ਟਰੈਕਟਰ ਲੈਣਗੇ। ਉਨ੍ਹਾਂ ਦਾ ਪਹਿਲਾ ਟਰੈਕਟਰ ਪੁਰਾਣਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਹ ਬੱਚਿਆਂ ਦੀ ਪੜ੍ਹਾਈ ਲਈ ਕੁਝ ਪੈਸੇ ਰੱਖਣਗੇ। ਇਸ ਤੋਂ ਇਲਾਵਾ ਖੇਤੀ ਲਈ ਉਹ ਨਵੇਂ ਯੰਤਰ ਵੀ ਲੈਣਗੇ। ਜੈਰਾਮ ਟਮਾਟਰ ਨੂੰ ਸਿੱਧਾ ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਵੇਚਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News