ਹਿਮਾਚਲ ''ਚ 800 ਮੀਟਰ ਡੂੰਘੀ ਖੱਡ ''ਚ ਡਿੱਗੀ ਬੋਲੈਰੋ, 4 ਲੋਕਾਂ ਦੀ ਮੌਤ

Thursday, Jul 16, 2020 - 05:05 PM (IST)

ਹਿਮਾਚਲ ''ਚ 800 ਮੀਟਰ ਡੂੰਘੀ ਖੱਡ ''ਚ ਡਿੱਗੀ ਬੋਲੈਰੋ, 4 ਲੋਕਾਂ ਦੀ ਮੌਤ

ਚੰਬਾ- ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ ਭਰਮੌਰ-ਪਠਾਨਕੋਟ ਹਾਈਵੇਅ 'ਤੇ ਦਦਮਾ ਮੋੜ ਅਤੇ ਸ਼ੁੰਕੁ ਟਪਰੀ ਦਰਮਿਆਨ ਹਨੂੰਮਾਨ ਮੰਦਰ ਕੋਲ ਬੋਲੈਰੋ ਕੈਂਪਰ ਬੇਕਾਬੂ ਹੋ ਕੇ ਕਰੀਬ 800 ਮੀਟਰ ਖੱਡ 'ਚ ਡਿੱਗ ਗਈ। ਹਾਦਸੇ 'ਚ ਜੀਪ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਭਰਮੌਰ ਨਾਗਰਿਕ ਹਸਪਤਾਲ 'ਚ ਸ਼ੁਰੂਆਤੀ ਇਲਾਜ ਦੇਣ ਤੋਂ ਬਾਅਦ ਮੈਡੀਕਲ ਕਾਲਜ ਚੰਬਾ ਲਈ ਰੈਫਰ ਕੀਤਾ ਗਿਆ। 

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਚਾਲਕ ਸਨ ਅਤੇ ਲਾਹਲ ਸਥਿਤ ਪੈਟਰੋਲ ਪੰਪ ਤੋਂ ਤੇਲ ਭਰਵਾ ਕੇ ਵਾਪਸ ਭਰਮੌਰ ਆ ਰਹੇ ਸਨ। ਏ.ਡੀ.ਐੱਮ. ਭਰਮੌਰ ਪ੍ਰਥੀ ਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਂਬੂਲੈਂਸ ਅਤੇ ਪੁਲਸ ਟੀਮ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ। ਇਕ ਦੀ ਮੌਤ ਮੌਕੇ 'ਤੇ ਹੀ ਹੋ ਗਈ ਅਤੇ ਤਿੰਨ ਨੇ ਹਸਪਤਾਲ ਪਹੁੰਚਣ 'ਤੇ ਦਮ ਤੋੜਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News