ਹਿਮਾਚਲ : ਮਨਾਲੀ ਦੇ ਹਨੂੰਮਾਨ ਟਿੱਬਾ 'ਚ ਮਿਲੀਆਂ ਲਾਪਤਾ 2 ਟਰੈਕਰਾਂ ਦੀਆਂ ਲਾਸ਼ਾਂ

07/18/2023 12:03:50 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਸੈਰ-ਸਪਾਟਾ ਨਗਰੀ ਮਨਾਲੀ ਦੇ ਹਨੂੰਮਾਨ ਟਿੱਬਾ 'ਚ ਲਾਪਤਾ ਹੋਏ 2 ਟਰੈਕਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਹਨੂੰਮਾਨ ਟਿੱਬਾ ਦੇ ਰਸਤੇ 'ਤੇ ਟੈਂਟੂ ਗਲੀ ਨਾਮਕ ਸਥਾਨ 'ਚ ਦੋਵੇਂ ਲਾਸ਼ਾਂ ਬਰਫ਼ 'ਚ ਦੱਬੀਆਂ ਮਿਲੀਆਂ। 25 ਮੈਂਬਰੀ ਬਚਾਅ ਦਲ ਵੱਲੋਂ ਲਾਸ਼ ਨੂੰ ਮਨਾਲੀ ਲਿਆਂਦਾ ਜਾ ਰਿਹਾ ਹੈ। ਤਿੰਨ ਪਰਬਤਰੋਹੀ ਮਨਾਲੀ ਜਗਤਸੁਖ ਤੋਂ ਹਨ ਅਤੇ ਚੌਥੀ ਮਹਿਲਾ ਪਰਬਤਾਰੋਹੀ ਕਰਨਾਟਕ ਦੀ ਹੈ। ਸਾਰੇ 9 ਜੁਲਾਈ ਨੂੰ ਲਾਪਤਾ ਦੱਸੇ ਗਏ ਸਨ। ਇਸ ਤੋਂ ਬਾਅਦ ਉਪ ਮੰਡਲ ਮੈਜਿਸਟਰੇਟ (ਐੱਸ.ਡੀ.ਐੱਮ.) ਮਨਾਲੀ ਨੇ ਇਕ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ। 2 ਪਰਬਤਰੋਹੀ ਵਿਸ਼ਾਲ ਅਤੇ ਕਰਨਾਟਕ ਦੀ ਔਰਤ ਹਰਸ਼ਾ ਗਣਪਤੀ ਪਾਲ ਨੂੰ ਬਚਾ ਲਿਆ ਗਿਆ, ਜਦੋਂ ਕਿ ਜੋਨੀ ਅਤੇ ਰਵੀ ਲਾਪਤਾ ਸਨ। ਬਚਾਅ ਟੀਮ ਨੂੰ ਐਤਵਾਰ ਨੂੰ ਦੋਹਾਂ ਦੀਆਂ ਲਾਸ਼ਾਂ ਮਿਲੀਆਂ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲੇ ਚਾਰ ਪਰਬਤਰੋਹੀ ਹਨੂੰਮਾਨ ਟਿੱਬਾ ਵੱਲ ਗਏ ਸਨ। ਤਿੰਨ ਪਰਬਤਰੋਹੀ ਮਨਾਲੀ ਜਗਤਸੁਖ ਦੇ ਰਹਿਣ ਵਾਲੇ ਸਨ, ਜਦੋਂ ਕਿ ਚੌਥੀ ਮਹਿਲਾ ਪਰਬਤਰੋਹੀ ਕਰਨਾਟਕ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ 2 ਦਿਨ ਪਹਿਲੇ ਜਗਤਸੁਖ ਤੋਂ 25 ਮੈਂਬਰਾਂ ਦੀ ਰੈਸਕਿਊ ਟੀਮ ਹਨੂੰਮਾਨ ਟਿੱਬਾ ਵੱਲ ਗਈ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅਟਲ ਬਿਹਾਰੀ ਮਾਊਂਟੇਨੀਅਰਿੰਗ ਐਂਡ ਸਪੋਰਟਸ ਇੰਸਟੀਚਿਊਟ ਤੋਂ 2 ਟੀਮਾਂ ਭੇਜੀਆਂ ਗਈਆਂ। ਦੋਵੇਂ ਨੌਜਵਾਨ ਗਲੇਸ਼ੀਅਰ ਦੀ ਖੱਡ 'ਚ ਫਸੇ ਸਨ। ਉੱਥੇ ਜ਼ਮੀਨ ਖਿਸਕਣ ਹੋਇਆ ਸੀ। ਰੈਸਕਿਊ ਦਲ ਨੂੰ ਪਹਿਲੇ ਰੱਸੀ ਮਿਲੀ, ਜਿਸ ਦੇ ਆਧਾਰ 'ਤੇ ਤਲਾਸ਼ ਮੁਹਿੰਮ ਸ਼ੁਰੂ ਹੋਈ। ਸਵੇਰੇ ਦੋਹਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਸੰਸਥਾ ਦੇ ਡਾਇਰੈਕਟਰ ਅਵਿਨਾਸ਼ ਨੇਗੀ ਨੇ ਦੱਸਿਆ ਕਿ ਰੈਸਕਿਊ ਮੁਹਿੰਮ 'ਚ ਜਗਤਸੁਖ ਦੇ ਸਥਾਨਕ ਪਰਬਤਰੋਹੀ, ਐਡਵੈਂਚਰ ਟੂਰ ਆਪਰੇਟਰ ਐਸੋਸੀਏਸ਼ਨ ਦੇ ਪਰਬਤਰੋਹੀ ਵੀ ਸ਼ਾਮਲ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News