ਮੰਦਰ ’ਚ ਮੱਥਾ ਟੇਕਣ ਮਗਰੋਂ ਮੂਰਤੀ ਤੋਂ ਸੋਨੇ ਦਾ ਟਿੱਕਾ ਚੋਰੀ ਕਰ ਫਰਾਰ ਹੋਇਆ ਚੋਰ, CCTV ’ਚ ਕੈਦ ਹੋਈ ਵਾਰਦਾਤ

04/30/2022 11:22:24 AM

ਬੰਗਾਨਾ– ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਬੰਗਾਨਾ ਸਬ-ਡਵੀਜ਼ਨ ਤਹਿਤ ਪੈਂਦੇ ਜਮਾਸਨੀ ਮਾਤਾ ਮੰਦਰ ’ਚ ਮਾਤਾ ਦੀ ਮੂਰਤੀ ਤੋਂ ਸੋਨੇ ਦਾ ਟਿੱਕਾ ਚੋਰੀ ਹੋ ਗਿਆ। ਚੋਰੀ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ। ਮੰਦਰ ਕਮੇਟੀ ਅਤੇ ਪੁਜਾਰੀ ਵਰਗ ਵਲੋਂ ਇਸ ਮਾਮਲੇ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਸ ਨੇ ਇਸ ਘਟਨਾ ਦੇ ਸਬੰਧ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ-ਡਵੀਜ਼ਨ ਬੰਗਾਨਾ ਦੇ ਪ੍ਰਸਿੱਧ ਜਮਾਸਨੀ ਮਾਤਾ ਮੰਦਰ ’ਚ ਅਣਪਛਾਤੇ ਚੋਰ ਨੇ ਮਾਤਾ ਦੀ ਮੂਰਤੀ ਤੋਂ ਸੋਨੇ ਦਾ ਟਿੱਕਾ ਚੋਰੀ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ ਚੋਰ ਮੰਦਰ ’ਚ ਮੱਥਾ ਟੇਕਣ ਆਇਆ। ਉਸ ਨੇ ਪਹਿਲਾਂ ਆਪਣੀ ਜੇਬ ’ਚੋਂ ਪਰਸ ਕੱਢਿਆ ਅਤੇ ਪਰਸ ’ਚੋਂ ਪੈਸੇ ਕੁਝ ਪੈਸੇ ਕੱਢ ਕੇ ਮੰਦਰ ’ਚ ਚੜ੍ਹਾਏ। ਇਸ ਤੋਂ ਬਾਅਦ ਉਸ ਨੇ ਮੰਦਰ ’ਚ ਮਾਤਾ ਦੀ ਮੂਰਤੀ ’ਤੇ ਸਜਾਇਆ ਗਿਆ ਸੋਨੇ ਦਾ ਟਿੱਕਾ ਚੋਰੀ ਕਰ ਲਿਆ। ਇਸ ਤੋਂ ਬਾਅਦ ਉਸ ਨੇ ਮੰਦਰ ’ਚ ਮੱਥਾ ਟੇਕਿਆ ਅਤੇ ਉੱਥੋਂ ਬਾਹਰ ਨਿਕਲ ਗਿਆ।

PunjabKesari

ਇਸ ਗੱਲ ਦੀ ਭਿਣਕ ਪੁਜਾਰੀਆਂ ਨੂੰ ਉਦੋਂ ਲੱਗੀ ਜਦੋਂ ਸ਼ੁੱਕਰਵਾਰ ਸਵੇਰੇ ਮਾਤਾ ਰਾਨੀ ਦਾ ਸ਼ਿੰਗਾਰ ਸ਼ੁਰੂ ਹੋਇਆ। ਉਦੋਂ ਪਤਾ ਲੱਗਾ ਕਿ ਮਾਤਾ ਦਾ ਸੋਨੇ ਦਾ ਟਿੱਕਾ ਗਾਇਬ ਹੈ। ਪੁਜਾਰੀਆਂ ਮੁਤਾਬਕ ਇਸ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਹੈ। ਮੰਦਰ ਦੇ ਸੇਵਾਦਾਰ ਅਤੇ ਕਮੇਟੀ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਨੂੰ ਖੰਗਾਲਿਆ ਤਾਂ ਚੋਰ ਕੈਮਰੇ ਦੀ ਫੁਟੇਜ਼ ’ਚ ਆਇਆ ਪਰ ਅਜੇ ਤੱਕ ਚੋਰ ਦੀ ਪਛਾਣ ਨਹੀਂ ਹੋਈ ਹੈ। ਮੰਦਰ ਦੇ ਸੇਵਾਦਾਰ ਨੇ ਦੱਸਿਆ ਕਿ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਜਮਾਸਨੀ ਮਾਤਾ ਮੰਦਰ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਜਮਾਸਨੀ ਮੰਦਰ ਹਾਈਵੇਅ ’ਤੇ ਸਥਿਤ ਹੈ, ਅਜਿਹੇ ’ਚ ਮੰਦਰ ’ਚ ਚੋਰੀ ਦੀ ਘਟਨਾ ਤੋਂ ਦੁਖੀ ਹਨ। ਹਾਲਾਂਕਿ ਮੰਦਰ ’ਚ ਪੁਜਾਰੀ ਅਤੇ ਚੌਕੀਦਾਰ ਆਦਿ ਰੱਖੇ ਹੋਏ ਹਨ ਪਰ ਚੋਰ ਮੌਕੇ ਦਾ ਫਾਇਦਾ ਚੁੱਕ ਕੇ ਮੂਰਤੀ ਤੋਂ ਸੋਨੇ ਦਾ ਟਿੱਕਾ ਚੋਰੀ ਕਰ ਕੇ ਫਰਾਰ ਹੋ ਗਿਆ।


Tanu

Content Editor

Related News