ਹਿਮਾਚਲ : ਰਿਵਰ ਰਾਫਟਿੰਗ ਅਤੇ ਰਿਵਰ ਕ੍ਰਾਸਿੰਗ ਗਤੀਵਿਧੀਆਂ ''ਤੇ ਲੱਗੀ ਰੋਕ

Wednesday, Jul 19, 2023 - 06:22 PM (IST)

ਹਿਮਾਚਲ : ਰਿਵਰ ਰਾਫਟਿੰਗ ਅਤੇ ਰਿਵਰ ਕ੍ਰਾਸਿੰਗ ਗਤੀਵਿਧੀਆਂ ''ਤੇ ਲੱਗੀ ਰੋਕ

ਕੁੱਲੂ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਰਿਵਰ ਰਾਫਟਿੰਗ ਅਤੇ ਰਿਵਰ ਕ੍ਰਾਸਿੰਗ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਕੁੱਲੂ ਦੇ ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਨੇ ਬੁੱਧਵਾਰ ਨੂੰ ਦਿੰਦੇ ਹੋਏ ਦੱਸਿਆ ਕਿ ਇਸ ਸੰਬੰਧ 'ਚ ਆਦੇਸ਼ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਵਰ ਰਾਫਟਿੰਗ ਨਿਯਮ, 2005 ਅਨੁਸਾਰ ਰਿਵਰ ਰਾਫਟਿੰਗ ਅਤੇ ਰਿਵਰ ਕ੍ਰਾਸਿੰਗ ਸਾਹਸੀ ਗਤੀਵਿਧੀਆਂ 15 ਜੁਲਾਈ ਤੋਂ 15 ਸਤੰਬਰ ਤੱਕ ਸੰਚਾਲਿਤ ਨਹੀਂ ਕੀਤੀਆਂ ਜਾ ਸਕਦੀਆਂ।

ਉਪਰੋਕਤ ਐਕਟ ਦਾ ਹਵਾਲਾ ਦਿੰਦੇ ਹੋਏ ਆਦੇਸ਼ 'ਚ ਕਿਹਾ ਗਿਆ ਹੈ ਕਿ ਇਸ ਮਿਆਦ ਜਿਸ ਦੌਰਾਨ ਕਿਸੇ ਵੀ ਰਿਵਰ ਰਾਫਟਿੰਗ ਅਤੇ ਰਿਵਰ ਕ੍ਰਾਸਿੰਗ ਗਤੀਵਿਧੀਆਂ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਰਿਵਰ ਰਾਫਟਿੰਗ ਅਤੇ ਰਿਵਰ ਕ੍ਰਾਸਿੰਗ ਸਾਹਸੀ ਗਤੀਵਿਧੀਆਂ ਹਿਮਾਚਲ ਪ੍ਰਦੇਸ਼ ਦੇ ਨਿਯਮ ਦੇ ਪ੍ਰਬੰਧਾਂ ਅਨੁਸਾਰ ਰੁਕੀਆਂ ਰਹਿਣਗੀਆਂ।


author

DIsha

Content Editor

Related News