ਹਿਮਾਚਲ ’ਚ ਫਿਰ ਵਧਿਆ ਕੋਵਿਡ-19 ਦਾ ਖ਼ੌਫ, 4 ਡਾਕਟਰਾਂ ਸਮੇਤ 261 ਕੋਰੋਨਾ ਪਾਜ਼ੇਟਿਵ

Thursday, Oct 28, 2021 - 03:14 PM (IST)

ਹਿਮਾਚਲ ’ਚ ਫਿਰ ਵਧਿਆ ਕੋਵਿਡ-19 ਦਾ ਖ਼ੌਫ, 4 ਡਾਕਟਰਾਂ ਸਮੇਤ 261 ਕੋਰੋਨਾ ਪਾਜ਼ੇਟਿਵ

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵੱਧਣ ਲੱਗੇ ਹਨ। ਪ੍ਰਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਆਈ. ਜੀ. ਐੱਮ. ਸੀ. ’ਚ 4 ਡਾਕਟਰਾਂ ਸਮੇਤ 261 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇਕ ਦਿਨ ਵਿਚ 2 ਮਰੀਜ਼ਾਂ ਦੀ ਮੌਤ ਹੋ ਗਈ। ਸੂਬੇ ਵਿਚ 48 ਲੋਕਾਂ ਨੇ ਕੋਰੋਨਾ ਦੀ ਜੰਗ ਜਿੱਤੀ ਹੈ। ਮਰਨ ਵਾਲਿਆਂ ਵਿਚ ਕਾਂਗੜਾ ਅਤੇ ਸ਼ਿਮਲਾ ਦਾ ਇਕ ਵਿਅਕਤੀ ਜਦਕਿ ਇਕ ਮਹਿਲਾ ਨੇ ਦਮ ਤੋੜਿਆ ਹੈ। ਡਾਕਟਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਡਾਕਟਰ ਈ. ਐੱਨ. ਟੀ. ਅਤੇ ਸਰਜਰੀ ਵਿਭਾਗ ਦੇ ਹਨ। 

ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਆਈ. ਜੀ. ਐੱਮ. ਸੀ. ’ਚ ਡਾਕਟਰਾਂ ਦੇ ਨਮੂਨੇ ਜਾਂਚ ਲਈ ਲਏ ਗਏ ਸਨ, ਜਿਸ ਵਿਚੋਂ 4 ਡਾਕਟਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਇਕ ਦੀ ਰਿਪੋਰਟ ਆਉਣੀ ਬਾਕੀ ਹੈ। ਹਸਪਤਾਲ ਵਿਚ ਡਾਕਟਰਾਂ ਦੇ ਪਾਜ਼ੇਟਿਵ ਆਉਣ ਨਾਲ ਮਰੀਜ਼ ਵੀ ਸਹਿਮੇ ਹੋਏ ਹਨ। ਆਈ. ਜੀ. ਐੱਮ. ਸੀ. ਦੇ ਡਾਕਟਰ ਜਨਕ ਰਾਜ ਨੇ ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। 

ਦੱਸ ਦੇਈਏ ਕਿ ਪ੍ਰਦੇਸ਼ ਵਿਚ ਹੁਣ ਤੱਕ ਕਾਂਗੜਾ ਜ਼ਿਲ੍ਹੇ ਵਿਚ ਸਭ ਤੋਂ ਵੱਧ 1129 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੂਜੇ ਨੰਬਰ ’ਤੇ ਸ਼ਿਮਲਾ ਹੈ, ਜਿੱਥੇ ਮੌਤਾਂ ਦਾ ਅੰਕੜਾ 640 ਪਹੁੰਚ ਗਿਆ ਹੈ। ਹੁਣ ਤੱਕ ਪ੍ਰਦੇਸ਼ ਵਿਚ 3,725 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਦੇਸ਼ ਵਿਚ ਹੁਣ ਤੱਕ ਕੋਰੋਨਾ ਦਾ ਕੁੱਲ ਅੰਕੜਾ 2,23,406 ਹੋ ਚੁੱਕਾ ਹੈ ਅਤੇ ਕੋਰੋਨਾ ਦੇ ਸਰਗਰਮ ਮਾਮਲੇ 1972 ਰਹਿ ਗਏ ਹਨ। 


author

Tanu

Content Editor

Related News