ਸ਼ੂਗਰ ਨਾਲ ਗਲੂਕੋਮਾ ਦਾ ਸਭ ਤੋਂ ਵੱਧ ਖਤਰਾ
Friday, Nov 29, 2019 - 01:22 AM (IST)

ਨਵੀਂ ਦਿੱਲੀ — ਸ਼ੂਗਰ ਦੇ ਰੋਗੀਆਂ ਨੂੰ ‘ਸਾਈਲੈਂਟ ਹਮਲਾਵਰ’ ਗਲੂਕੋਮਾ (ਕਾਲਾ ਮੋਤੀਆ) ਦੀ ਗ੍ਰਿਫਤ ’ਚ ਆਉਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ ਅਤੇ ਜਦੋਂ ਤਕ ਲੋਕਾਂ ਨੂੰ ਇਸ ਬੀਮਾਰੀ ਦੇ ਹਮਲੇ ਬਾਰੇ ਪਤਾ ਚਲਦਾ ਹੈ ਉਦੋਂ ਤਕ ਉਹ ਅੰਨੇਪਣ ਦੇ ਕਾਫੀ ਕਰੀਬ ਪਹੁੰਚ ਜਾਂਦੇ ਹਨ। ਏਮਸ ਦੇ ਅੱਖਾਂ ਦੇ ਮਾਹਰ ਪ੍ਰੋਫੈਸਰ (ਪਦਮ ਸ਼੍ਰੀ) ਜੀਵਨ ਸਿੰਘ ਟਿਟਿਆਲ ਨੇ ਕਿਹਾ ਕਿ ਗਲੂਕੋਮਾ ਦੀ ਬੀਮਾਰੀ ਸਾਈਲੈਂਟ ਅਟੈਕ ਕਰਦੀ ਹੈ। ਹਾਈ ਬਲਡ ਪ੍ਰੈਸ਼ਰ, ਚਿੰਤਾ, ਤਨਾਅ, ਦਿਲ ਅਤੇ ਜੀਵਨ ਸ਼ੈਲੀ ਨਾਲ ਜੁੜੀਆ ਸਾਰੀਆਂ ਬੀਮਾਰੀਆਂ ਕਾਰਨ ਵੀ ਲੋਕ ਇਸ ਬੀਮਾਰੀ ਦੀ ਲਪੇਟ ’ਚ ਆ ਸਕਦੇ ਹਨ। ਟਾਈਪ -2 ਸ਼ੂਗਰ ਦੇ ਸ਼ਿਕਾਰ ਬੱਚਿਆਂ ਦੇ ਗਲੂਕੋਮਾ ਨਾਲ ਪੀੜਤ ਹੋਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ। ਅਜਿਹੇ ’ਚ ਸ਼ੂਗਰ ਦੇ ਰੋਗੀਆਂ ਲਈ ਸ਼ੂਗਰ ਲੈਵਲ ਕੰਟਰੋਲ ਰੱਖਣ ਦੇ ਨਾਲ-ਨਾਲ ਅੱਖਾਂ ਦੀ ਜਾਂਚ ਕਰਵਾਉਣੀ ਵੀ ਜਰੂਰੀ ਹੈ।