ਦੁਖ਼ਦ ਖ਼ਬਰ: ਤੇਜ਼ ਰਫ਼ਤਾਰ ਟਰੈਕਟਰ ਨੇ ਬਾਈਕ ਨੂੰ ਮਾਰੀ ਟੱਕਰ, ਮਾਂ ਅਤੇ ਡੇਢ ਸਾਲਾ ਪੁੱਤ ਦੀ ਮੌਤ

Saturday, Nov 12, 2022 - 04:52 PM (IST)

ਦੁਖ਼ਦ ਖ਼ਬਰ: ਤੇਜ਼ ਰਫ਼ਤਾਰ ਟਰੈਕਟਰ ਨੇ ਬਾਈਕ ਨੂੰ ਮਾਰੀ ਟੱਕਰ, ਮਾਂ ਅਤੇ ਡੇਢ ਸਾਲਾ ਪੁੱਤ ਦੀ ਮੌਤ

ਰੇਵਾੜੀ- ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਰੇਵਾੜੀ ਜ਼ਿਲ੍ਹੇ ਦੇ ਕਸਬਾ ਕੋਸਲੀ ’ਚ ਤੇਜ਼ ਰਫ਼ਤਾਰ ਟਰੈਕਟਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਡੇਢ ਸਾਲ ਦੇ ਬੱਚੇ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਜਦਕਿ ਉਸ ਦੇ ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀ ਪਿਤਾ ਨੂੰ ਇਲਾਜ ਲਈ ਰੋਹਤਕ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਹਾਦਸੇ ਮਗਰੋਂ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਝੱਜਰ ਜ਼ਿਲ੍ਹੇ ਦੇ ਪਿੰਡ ਢਾਣਾ ਵਾਸੀ ਸੂਬੇ ਸਿੰਘ ਆਪਣੀ ਪਤਨੀ ਮਿਥਲੇਸ਼ ਅਤੇ ਡੇਢ ਸਾਲ ਦੇ ਪੁੱਤਰ ਕਵਿਸ਼ ਨਾਲ ਬਾਈਕ ’ਤੇ ਸਵਾਰ ਹੋ ਕੇ ਰੇਵਾੜੀ ਦੇ ਪਿੰਡ ਸੰਗਵਾੜੀ ’ਚ ਕਿਸੇ ਰਿਸ਼ਤੇਦਾਰ ਦੇ ਜਾ ਰਿਹਾ ਸੀ। ਜਦੋਂ ਉਹ ਕੋਸਲੀ ’ਚ ਸ਼ਿਵ ਮੰਦਰ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਟਰੈਕਟਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਤਿੰਨੋਂ ਸੜਕ ’ਤੇ ਡਿੱਗ ਗਏ।

ਤਿੰਨਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿੱਥੇ ਕਵਿਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਉੱਥੇ ਹੀ ਸੂਬੇ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਿਥਲੇਸ਼ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਦੋਹਾਂ ਨੂੰ ਮੁੱਢਲੇ ਇਲਾਜ ਮਗਰੋਂ ਰੋਹਤਕ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਪੀ. ਜੀ. ਆਈ. ’ਚ ਮਿਥਲੇਸ਼ ਨੇ ਵੀ ਦਮ ਤੋੜ ਦਿੱਤਾ।  


author

Tanu

Content Editor

Related News