ਭਾਜਪਾ ਵੱਲੋਂ ਸਰਕਾਰ ਤੇ ਸੰਗਠਨ ''ਚ ਤਬਦੀਲੀਆਂ ਦੀ ਤਿਆਰੀ, PM ਹਾਊਸ ''ਚ ਚੱਲੀ ਉੱਚ ਪੱਧਰੀ ਮੀਟਿੰਗ

Thursday, Jun 29, 2023 - 03:09 AM (IST)

ਭਾਜਪਾ ਵੱਲੋਂ ਸਰਕਾਰ ਤੇ ਸੰਗਠਨ ''ਚ ਤਬਦੀਲੀਆਂ ਦੀ ਤਿਆਰੀ, PM ਹਾਊਸ ''ਚ ਚੱਲੀ ਉੱਚ ਪੱਧਰੀ ਮੀਟਿੰਗ

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਬੁੱਧਵਾਰ ਨੂੰ PM ਹਾਊਸ 'ਚ ਮੀਟਿੰਗ ਕੀਤੀ। ਸਰਕਾਰ ਤੇ ਸੰਗਠਨ ਵਿਚ ਬਦਲਾਅ ਦੀਆਂ ਕਿਆਸਰਾਈਆਂ ਵਿਚਾਲੇ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਵੀ ਮੀਟਿੰਗ ਵਿਚ ਸ਼ਾਮਲ ਹੋਏ। ਪਾਰਟੀ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਅਹਿਮ ਵਿਧਾਨ ਸਭਾ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰੀ ਵਿਚ ਲੱਗ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਬਿਨਾ ਟੈਸਟ ਦੇ ਡਰਾਈਵਿੰਗ ਲਾਇਸੰਸ ਬਣਵਾਉਣ ਵਾਲਾ ਏਜੰਟ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ

ਮੀਟਿੰਗ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਹ ਮੀਟਿੰਗ ਅਜਿਹੇ ਵੇਲੇ ਹੋਈ ਹੈ ਜਦੋਂ ਸ਼ਾਹ, ਨੱਡਾ ਤੇ ਭਾਜਪਾ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਸੰਗਠਨ ਤੇ ਸਿਆਸੀ ਮੁੱਦਿਆਂ 'ਤੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਵੀ ਹੋਵੇਗੀ AI ਦੀ ਵਰਤੋਂ, ਇਸ ਵਿਭਾਗ ਤੋਂ ਹੋਣ ਜਾ ਰਹੀ ਸ਼ੁਰੂਆਤ

ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇਸ ਮੀਟਿੰਗ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਡਾ, ਸੰਗਠਨ ਮੰਤਰੀ ਬੀ.ਐੱਲ. ਸੰਤੋਸ਼ ਸਮੇਤ ਕਈ ਵੱਡੇ ਆਗੂ ਪਹੁੰਚੇ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News