ਹਾਈ ਕੋਰਟਾਂ ‘ਮੁਢਲੀਆਂ ਨਿਗਰਾਨ’, ਉਨ੍ਹਾਂ ਨੂੰ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ : ਚੀਫ਼ ਜਸਟਿਸ

Saturday, Jan 24, 2026 - 11:55 PM (IST)

ਹਾਈ ਕੋਰਟਾਂ ‘ਮੁਢਲੀਆਂ ਨਿਗਰਾਨ’, ਉਨ੍ਹਾਂ ਨੂੰ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ : ਚੀਫ਼ ਜਸਟਿਸ

ਮੁੰਬਈ, (ਭਾਸ਼ਾ)- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਹਾਈ ਕੋਰਟਾਂ ਮਢਲੀਆਂ ਨਿਗਰਾਨ ਹਨ ਤੇ ਉਨ੍ਹਾਂ ਨੂੰ ਕਾਨੂੰਨ ਦੇ ਰਾਜ ’ਚ ਪ੍ਰਣਾਲੀਗਤ ਅਸਫਲਤਾਵਾਂ ਨੂੰ ਹੱਲ ਕਰਨ ਲਈ ਵਧੇਰੇ ਚੌਕਸ ਅਤੇ ਸਰਗਰਮ ਹੋਣ ਦੀ ਲੋੜ ਹੈ। ਨਿਆਂ ’ਚ ਦੇਰੀ ਨਾ ਸਿਰਫ਼ ਨਿਆਂ ਤੋਂ ਇਨਕਾਰ ਹੈ, ਸਗੋਂ ਨਿਆਂ ਦੀ ਤਬਾਹੀ ਵੀ ਹੈ। ਉਨ੍ਹਾਂ ਵਿਚੋਲਗੀ ਤੇ ਸੁਲ੍ਹਾ-ਸਫਾਈ ਦੇ ਢੰਗ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਚੀਫ਼ ਜਸਟਿਸ ਨੇ ਸ਼ਨੀਵਾਰ ਦੋ ਸਮਾਗਮਾਂ ’ਚ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਫਲੀ ਨਰੀਮਨ ਮੈਮੋਰੀਅਲ ਲੈਕਚਰ ਦੇਣ ਤੋਂ ਬਾਅਦ ਬੰਬੇ ਹਾਈ ਕੋਰਟ ਵੱਲੋਂ ਆਯੋਜਿਤ ਇਕ ਸਨਮਾਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਫਲੀ ਨਰੀਮਨ ਮੈਮੋਰੀਅਲ ਲੈਕਚਰ ’ਚ ਆਪਣੇ ਸੰਬੋਧਨ ਦੌਰਾਨ ਚੀਫ਼ ਜਸਟਿਸ ਨੇ ਹਾਈ ਕੋਰਟਾਂ ਨੂੰ ਕਾਨੂੰਨ ਦੇ ਰਾਜ ’ਚ ਪ੍ਰਣਾਲੀਗਤ ਅਸਫਲਤਾਵਾਂ ਨੂੰ ਹੱਲ ਕਰਨ ਲਈ ਵਧੇਰੇ ਚੌਕਸ ਤੇ ਸਰਗਰਮ ਰਹਿਣ ਦੀ ਅਪੀਲ ਕੀਤੀ। ਹਾਈ ਕੋਰਟਾਂ ਨੂੰ ਅਜਿਹੇ ਮਾਮਲਿਆਂ ਦੇ ਅਾਪਣੇ ਦਰਵਾਜ਼ੇ 'ਤੇ ਦਸਤਕ ਦੇਣ ਦੀ ਉਡੀਕ ਨਹੀਂ ਕਰਨੀ ਚਾਹੀਦੀ।

ਚੀਫ਼ ਜਸਟਿਸ ਨੇ ਅਦਾਲਤ ਤੋਂ ਬਾਹਰ ਵਿਵਾਦ ਨਿਪਟਾਰਾ ਵਿਧੀਆਂ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਚੋਲਗੀ ਅਤੇ ਸੁਲ੍ਹਾ ਸਿਰਫ਼ ਸਹੂਲਤ ਲਈ ਬਦਲ ਨਹੀਂ ਹਨ, ਸਗੋਂ ਪਰਿਪੱਕ ਨਿਆਂ ਦੇ ਸਾਧਨ ਹਨ। ਹਾਈ ਕੋਰਟਾਂ ਸਿਰਫ਼ ਸੁਪਰੀਮ ਕੋਰਟ ਲਈ ਇਕ ਰਸਤਾ ਨਹੀਂ ਹਨ। ਉਹ ਆਮ ਨਾਗਰਿਕਾਂ ਦੇ ਦਰਵਾਜ਼ਿਆਂ ਦੀ ਰਾਖੀ ਕਰਨ ਵਾਲੀਆਂ ਮੁੱਖ ਪਹਿਰੇਦਾਰ ਵੀ ਹਨ। ਇਹ ਯਕੀਨੀ ਬਣਾਉਂਦੀਆਂ ਹਨ ਕਿ ਕਾਨੂੰਨ ਦਾ ਰਾਜ ਕੋਈ ਦੂਰ ਦੀ ਧਾਰਨਾ ਨਹੀਂ ਸਗੋਂ ਇਕ ਸਥਾਨਕ ਅਤੇ ਜ਼ਿੰਦਾ ਹਕੀਕਤ ਹੈ।


author

Rakesh

Content Editor

Related News