ਪਤੀ ਜਿਨਸੀ ਇੱਛਾ ਪਤਨੀ ਨਾਲ ਜ਼ਾਹਰ ਨਹੀਂ ਕਰੇਗਾ ਤਾਂ ਕਿਥੇ ਜਾਵੇਗਾ : ਹਾਈਕੋਰਟ
Saturday, Oct 12, 2024 - 03:04 PM (IST)
ਪ੍ਰਯਾਗਰਾਜ : ਇਲਾਹਾਬਾਦ ਹਾਈਕੋਰਟ ਨੇ ਇਕ ਵਿਅਕਤੀ 'ਤੇ ਦਾਜ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਦੋਸ਼ ਬੇਬੁਨਿਆਦ ਅਤੇ ਨਿੱਜੀ ਝਗੜਿਆਂ ਤੋਂ ਪ੍ਰੇਰਿਤ ਹਨ। ਅਦਾਲਤ ਨੇ ਇਸ ਮਾਮਲੇ 'ਚ ਕਿਹਾ ਕਿ ਨੈਤਿਕ ਤੌਰ 'ਤੇ ਸਭਿਅਕ ਸਮਾਜ 'ਚ ਮਰਦ ਕਿੱਥੇ ਜਾਵੇਗਾ ਜੇਕਰ ਉਹ ਆਪਣੀ ਪਤਨੀ ਨੂੰ ਆਪਣੀ ਜਿਨਸੀ ਇੱਛਾ ਜ਼ਾਹਰ ਨਹੀਂ ਕਰੇਗਾ। ਜਸਟਿਸ ਅਨੀਸ਼ ਕੁਮਾਰ ਗੁਪਤਾ ਨੇ ਪ੍ਰਾਂਜਲ ਸ਼ਰਮਾ ਅਤੇ ਦੋ ਹੋਰਾਂ ਖ਼ਿਲਾਫ਼ ਇਸ ਮਾਮਲੇ ਨੂੰ ਖਾਰਜ ਕਰਦਿਆਂ ਕਿਹਾ ਕਿ ਐੱਫਆਈਆਰ ਵਿੱਚ ਪੇਸ਼ ਸਬੂਤ ਅਤੇ ਗਵਾਹਾਂ ਦੇ ਬਿਆਨ ਦਾਜ ਲਈ ਤੰਗ ਕਰਨ ਦੇ ਦਾਅਵਿਆਂ ਦਾ ਸਮਰਥਨ ਨਹੀਂ ਕਰਦੇ।
ਇਹ ਵੀ ਪੜ੍ਹੋ - ਕਲਯੁੱਗੀ ਪਤੀ ਵਲੋਂ ਤੌਲੀਏ ਨਾਲ ਪਤਨੀ ਦਾ ਗਲਾ ਘੁੱਟ ਕੇ ਕਤਲ, ਵਜ੍ਹਾ ਕਰ ਦੇਵੇਗੀ ਹੈਰਾਨ
ਅਦਾਲਤ ਨੇ ਪਾਇਆ ਕਿ ਮੁੱਢਲੇ ਦੋਸ਼ ਜੋੜੇ ਦੇ ਜਿਨਸੀ ਸਬੰਧਾਂ ਨਾਲ ਜੂੜੀ ਅਸਹਿਮਤੀ ਦੇ ਦੁਆਲੇ ਕੇਂਦਰਿਤ ਹਨ ਅਤੇ ਇਹ ਵਿਵਾਦ ਦਾਜ ਦੀ ਮੰਗ ਨਾਲ ਜੂੜੇ ਨਹੀਂ ਹਨ। ਅਦਾਲਤ ਨੇ ਕਿਹਾ, 'ਇਹ ਸਪੱਸ਼ਟ ਹੈ ਕਿ ਦੋਵਾਂ ਧਿਰਾਂ ਵਿਚਾਲੇ ਇਹ ਵਿਵਾਦ ਸਰੀਰਕ ਸਬੰਧ ਨਾ ਬਣਾਏ ਜਾਣ ਨੂੰ ਲੈ ਕੇ ਹੈ, ਜਿਸ ਕਾਰਨ ਵਿਰੋਧੀ ਧਿਰ ਵੱਲੋਂ ਐੱਫਆਈਆਰ ਦਰਜ ਕਰਵਾਈ ਗਈ ਹੈ ਅਤੇ ਦਾਜ ਦੀ ਮੰਗ ਨੂੰ ਲੈ ਕੇ ਝੂਠੇ ਅਤੇ ਮਨਘੜਤ ਦੋਸ਼ ਲਾਏ ਗਏ ਹਨ।' ਅਦਾਲਤ ਨੇ ਪੱਖ ਲੈਂਦੇ ਹੋਏ ਕੀਤਾ, "ਨੈਤਿਕ ਰੂਪ ਨਾਲ ਸਭਿਅਕ ਸਮਾਜ ਵਿੱਚ ਵਿਅਕਤੀ ਜਿਨਸੀ ਇੱਛਾ ਆਪਣੀ ਪਤਨੀ ਜਾਂ ਪਤਨੀ ਆਪਣੀ ਜਿਨਸੀ ਇੱਛਾ ਪਤੀ ਨਾਲ ਜ਼ਾਹਰ ਨਹੀਂ ਕਰੇਗੀ ਤਾਂ ਫਿਰ ਉਹ ਕਿਥੇ ਜਾਣਗੇ।?"
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਸਾਬਕਾ ਪੰਚਾਇਤ ਸਮਿਤੀ ਮੈਂਬਰ ਦਾ ਗੋ.ਲੀ ਮਾਰ ਕੇ ਕਤ.ਲ
ਐਫਆਈਆਰ ਵਿੱਚ ਪ੍ਰਾਂਜਲ ਸ਼ੁਕਲਾ 'ਤੇ ਦਾਜ ਦੀ ਮੰਗ ਕਰਨ ਅਤੇ ਆਪਣੀ ਪਤਨੀ ਨਾਲ ਦੁਰਵਿਵਹਾਰ ਕਰਨ ਦੇ ਨਾਲ-ਨਾਲ ਉਸ ਨੂੰ ਅਸ਼ਲੀਲ ਫਿਲਮਾਂ ਦੇਖਣ ਅਤੇ ਗੈਰ-ਕੁਦਰਤੀ ਸੈਕਸ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਇਹ ਦੋਸ਼ ਭਰੋਸੇਯੋਗ ਸਬੂਤਾਂ ਨਾਲ ਸਾਬਤ ਨਹੀਂ ਹੋਏ। ਇਸ ਮਾਮਲੇ ਦੇ ਤੱਥਾਂ ਅਨੁਸਾਰ ਮੀਸ਼ਾ ਸ਼ੁਕਲਾ ਦਾ ਵਿਆਹ 7 ਦਸੰਬਰ 2015 ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਬਿਨੈਕਾਰ ਪ੍ਰਾਂਜਲ ਸ਼ੁਕਲਾ ਨਾਲ ਹੋਇਆ ਸੀ। ਮੀਸ਼ਾ ਨੇ ਆਪਣੇ ਸਹੁਰੇ ਮਧੂ ਸ਼ਰਮਾ ਅਤੇ ਪੁੰਨਿਆ ਸ਼ੀਲ ਸ਼ਰਮਾ 'ਤੇ ਦਾਜ ਮੰਗਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਐਫਆਈਆਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਵਿਆਹ ਤੋਂ ਪਹਿਲਾਂ ਦਾਜ ਦੀ ਕੋਈ ਮੰਗ ਨਹੀਂ ਕੀਤੀ ਗਈ ਸੀ।
ਇਹ ਵੀ ਪੜ੍ਹੋ - ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ : ਬੇਕਾਬੂ ਕਾਰ ਨਹਿਰ 'ਚ ਡਿੱਗੀ, 3 ਬੱਚਿਆਂ ਸਮੇਤ 7 ਦੀ ਮੌਤ
ਐਫਆਈਆਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਾਂਜਲ ਸ਼ਰਾਬ ਪੀਦਾ ਸੀ ਅਤੇ ਅਸ਼ਲੀਲ ਫ਼ਿਲਮਾਂ ਦੇਖਦਾ ਸੀ। ਉਹ ਆਪਣੀ ਪਤਨੀ ਨਾਲ ਗੈਰ-ਕੁਦਰਤੀ ਸੈਕਸ ਕਰਨ 'ਤੇ ਜ਼ੋਰ ਦਿੰਦਾ ਅਤੇ ਜਦੋਂ ਉਹ ਇਨਕਾਰ ਕਰਦੀ ਹੈ ਤਾਂ ਉਸ ਵੱਲ ਧਿਆਨ ਨਹੀਂ ਦਿੰਦਾ। ਬਾਅਦ ਵਿੱਚ ਉਹ ਆਪਣੀ ਪਤਨੀ ਨੂੰ ਛੱਡ ਕੇ ਸਿੰਗਾਪੁਰ ਚਲਾ ਗਿਆ। ਅਦਾਲਤ ਨੇ 3 ਅਕਤੂਬਰ ਦੇ ਆਪਣੇ ਹੁਕਮ ਵਿੱਚ ਸ਼ੁਕਲਾ ਖ਼ਿਲਾਫ਼ ਕੇਸ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8