ਬਚਪਨ ਦੀ ਨੰਗੀ ਤਸਵੀਰ ਅਪਲੋਡ ਕਰਨ ’ਤੇ ਈਮੇਲ ਖਾਤਾ ਬਲਾਕ, ਹਾਈ ਕੋਰਟ ਨੇ ਗੂਗਲ ਨੂੰ ਭੇਜਿਆ ਨੋਟਿਸ

03/19/2024 12:58:49 PM

ਅਹਿਮਦਾਬਾਦ, (ਭਾਸ਼ਾ)- ਗੂਗਲ ਡਰਾਈਵ ’ਤੇ ਬਚਪਨ ਦੀ ਇਕ ਨੰਗੀ ਤਸਵੀਰ ਅਪਲੋਡ ਕਰਨਾ ਇਕ ਆਦਮੀ ਨੂੰ ਇੰਨਾ ਮਹਿੰਗਾ ਪਿਆ ਕਿ ਉਹ ਇਕ ਸਾਲ ਤੋਂ ਆਪਣੇ ਈਮੇਲ ਖਾਤੇ ਨੂੰ ਖੋਲ੍ਹ ਨਹੀਂ ਸਕਿਆ ਹੈ ਅਤੇ ਉਸਨੂੰ ਆਖਰਕਾਰ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।

ਹਾਈ ਕੋਰਟ ਨੇ ‘ਸਪੱਸ਼ਟ ਤੌਰ ’ਤੇ ਬਾਲ ਸ਼ੋਸ਼ਣ’ ਲਈ ਪਟੀਸ਼ਨਰ ਦੇ ਈਮੇਲ ਖਾਤੇ ਨੂੰ ਬਲਾਕ ਕਰਨ ਸਬੰਧੀ ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਇਕ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਰ ਨੇ ਗੂਗਲ ਡਰਾਈਵ ’ਤੇ ਆਪਣੀ ਇਕ ਫੋਟੋ ਅਪਲੋਡ ਕੀਤੀ ਸੀ, ਜਿਸ ਵਿਚ ਉਸ ਦੀ ਦਾਦੀ ਉਸ ਨੂੰ ਨਹਾਉਂਦੀ ਨਜ਼ਰ ਆ ਰਹੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਹ 2 ਸਾਲ ਦਾ ਹੁੰਦਾ ਸੀ। ਜਸਟਿਸ ਵੈਭਵੀ ਡੀ. ਨਾਨਾਵਤੀ ਦੀ ਅਦਾਲਤ ਨੇ 15 ਮਾਰਚ ਨੂੰ ਗੂਗਲ, ​​ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ 26 ਮਾਰਚ ਤੱਕ ਜਵਾਬ ਦੇਣ ਲਈ ਕਿਹਾ ਹੈ।


Rakesh

Content Editor

Related News