ਹਾਈ ਕੋਰਟ ਨੇ ਸ਼ਿਵ ਸੈਨਾ (ਯੂਬੀਟੀ) ਦੇ ਸਾਬਕਾ ਕੌਂਸਲਰ ਦੇ ਕਤਲ ਦੀ ਜਾਂਚ CBI ਨੂੰ ਸੌਂਪੀ

Friday, Sep 06, 2024 - 04:59 PM (IST)

ਹਾਈ ਕੋਰਟ ਨੇ ਸ਼ਿਵ ਸੈਨਾ (ਯੂਬੀਟੀ) ਦੇ ਸਾਬਕਾ ਕੌਂਸਲਰ ਦੇ ਕਤਲ ਦੀ ਜਾਂਚ CBI ਨੂੰ ਸੌਂਪੀ

ਮੁੰਬਈ - ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼ਿਵ ਸੈਨਾ (ਯੂਬੀਟੀ) ਦੇ ਸਾਬਕਾ ਕੌਂਸਲਰ ਅਭਿਸ਼ੇਕ ਘੋਸਾਲਕਰ ਦੇ ਕਤਲ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਤੇ ਕਿਹਾ ਕਿ ਪੁਲਸ ਨੇ ਇਸ ਮਾਮਲੇ ਦੇ ਕੁਝ ਪਹਿਲੂਆਂ ਦੀ ਜਾਂਚ ਨਹੀਂ ਕੀਤੀ। ਜਸਟਿਸ ਰੇਵਤੀ ਮੋਹਿਤੇ ਡੇਰੇ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਘੋਸਾਲਕਰ ਦੀ ਪਤਨੀ ਤੇਜਸਵੀ ਘੋਸਾਲਕਰ ਦੀ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ, ਜਿਸ ਵਿੱਚ ਉਸ ਨੇ ਮਾਮਲੇ ਵਿੱਚ ਸਿਟੀ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਚਿੰਤਾ ਪ੍ਰਗਟਾਈ ਸੀ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ ਵੱਡੀ ਖ਼ਬਰ : ਦੋ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ

ਬੈਂਚ ਨੇ ਕਿਹਾ ਕਿ ਪੁਲਸ ਨੇ ਇਸ ਮਾਮਲੇ ਵਿਚ ਕੁਝ ਪਹਿਲੂਆਂ ਦੀ ਜਾਂਚ ਨਹੀਂ ਕੀਤੀ। ਅਦਾਲਤ ਨੇ ਕਿਹਾ, "ਇਸ ਤਰ੍ਹਾਂ ਦੀਆਂ ਕਮੀਆਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਸ ਨਾਲ ਨਿਆਂ ਦਾ ਘਾਣ ਹੋ ਸਕਦਾ ਹੈ।" ਘੋਸਾਲਕਰ ਦੀ 8 ਫਰਵਰੀ ਨੂੰ ਇੱਕ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸਥਾਨਕ ਕਾਰੋਬਾਰੀ ਮੌਰੀਸ ਨੋਰੋਨਹਾ ਨੇ ਬੋਰੀਵਲੀ ਦਫ਼ਤਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਤੁਰੰਤ ਬਾਅਦ ਨੋਰੋਹਾ ਨੇ ਖੁਦ ਨੂੰ ਵੀ ਗੋਲੀ ਮਾਰ ਲਈ।

ਇਹ ਵੀ ਪੜ੍ਹੋ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ

ਪੁਲਸ ਨੇ ਬਾਅਦ ਵਿਚ ਨੋਰੋਹਾ ਦੇ ਸੁਰੱਖਿਆ ਗਾਰਡ ਅਮਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਿਸਤੌਲ ਕਥਿਤ ਤੌਰ 'ਤੇ ਗੋਲੀਬਾਰੀ ਵਿਚ ਵਰਤੀ ਗਈ ਸੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਨੋਰੋਨਹਾ ਘੋਸਾਲਕਰ ਤੋਂ ਵੱਖ-ਵੱਖ ਮੁੱਦਿਆਂ 'ਤੇ ਨਾਰਾਜ਼ ਸੀ ਅਤੇ ਕਥਿਤ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਘੋਸਾਲਕਰ ਦਾ ਉਸ ਦੇ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਨ ਅਤੇ ਉਸ ਦੇ ਸਿਆਸੀ ਕਰੀਅਰ ਨੂੰ ਬਰਬਾਦ ਕਰਨ ਵਿਚ ਹੱਥ ਸੀ।

ਇਹ ਵੀ ਪੜ੍ਹੋ ਪਰਿਵਾਰ ਲਈ ਕਾਲ ਬਣਿਆ ਸੱਪ, ਜ਼ਮੀਨ 'ਤੇ ਸੁੱਤੇ 4 ਬੱਚਿਆਂ ਨੂੰ ਡੰਗਿਆ, 3 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News