ਹਾਈ ਕੋਰਟ, ਜ਼ਿਲਾ ਅਦਾਲਤਾਂ ਦੇ ਜੱਜਾਂ ਤੇ ਕਰਮਚਾਰੀਆਂ ਨੇ ''ਪੀ.ਐੱਮ. ਕੇਅਰਜ਼ ਫੰਡ'' ''ਚ 2 ਕਰੋੜ ਦਿੱਤੇ
Wednesday, Apr 29, 2020 - 04:51 PM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਅਤੇ ਇੱਥੇ ਦੀਆਂ ਸਾਰੀਆਂ ਜ਼ਿਲਾ ਅਦਾਲਤਾਂ ਦੇ ਜੱਜਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੋਰੋਨਾ ਵਾਇਰਸ ਆਫ਼ਤ ਨਾਲ ਮੁਕਾਬਲਾ ਕਰਨ 'ਚ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨ ਰਾਹਤ ਫੰਡ 'ਚ 1.92 ਕਰੋੜ ਰੁਪਏ ਦਿੱਤੇ ਹਨ।
ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰਟ ਅਤੇ ਦਿੱਲੀ ਦੀਆਂ ਜ਼ਿਲਾ ਅਦਾਲਤਾਂ ਦੇ ਸਾਰੇ ਜੱਜਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਲ ਕੇ 'ਪੀ.ਐੱਮ. ਕੇਅਰਜ਼ ਫੰਡ' 'ਚ 1,92,97,900 ਰੁਪਏ ਦਾ ਯੋਗਦਾਨ ਦਿੱਤਾ ਹੈ। ਦਾਨ ਦਿੱਤੀ ਗਈ ਰਾਸ਼ੀ 'ਚ ਦਿੱਲੀ ਹਾਈ ਕੋਰਟ ਦੇ ਕੁਝ ਸਾਬਕਾ ਜੱਜਾਂ ਦਾ ਯੋਗਦਾਨ ਵੀ ਸ਼ਾਮਲ ਹੈ। ਦਿੱਲੀ ਹਾਈ ਕੋਰਟ ਦੇਸਾਰੇ 34 ਜੱਜਾਂ ਨੇ ਮਿਲ ਕੇ 31 ਮਾਰਚ ਤੱਕ ਰਾਹਤ ਫੰਡ 'ਚ 10 ਲੱਖ ਰੁਪਏ ਦਾ ਯੋਗਦਾਨ ਦਿੱਤਾ ਸੀ।