ਜੰਮੂ ''ਚ ਅੱਤਵਾਦੀ ਹਮਲੇ ਤੋਂ ਬਾਅਦ ਚੰਬਾ ''ਚ ਹਾਈ ਅਲਰਟ, ਇਸ ਤਰ੍ਹਾਂ ਹੋ ਰਹੀ ਸਰਹੱਦਾਂ ਦੀ ਨਿਗਰਾਨੀ

Tuesday, Jul 16, 2024 - 08:12 PM (IST)

ਜੰਮੂ ''ਚ ਅੱਤਵਾਦੀ ਹਮਲੇ ਤੋਂ ਬਾਅਦ ਚੰਬਾ ''ਚ ਹਾਈ ਅਲਰਟ, ਇਸ ਤਰ੍ਹਾਂ ਹੋ ਰਹੀ ਸਰਹੱਦਾਂ ਦੀ ਨਿਗਰਾਨੀ

ਚੰਬਾ : ਗੁਆਂਢੀ ਸੂਬੇ  ਜੰਮੂ ਕਸ਼ਮੀਰ ਵਿਚ ਅੱਤਵਾਦੀ ਵਾਰਦਾਤਾਂ ਤੋਂ ਬਾਅਦ ਚੰਬਾ ਜ਼ਿਲ੍ਹੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੀਆਂ ਸਰਹੱਦਾਂ ਸਣੇ ਹੋਰ ਖੇਤਰਾਂ ਵਿਚ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ। ਸਾਰੇ ਪੁਲਿਸ ਥਾਣਿਆਂ ਤੇ ਚੌਕੀਆਂ ਨੂੰ ਸਾਵਧਾਨ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੀ ਨਹੀਂ ਪੁਲਿਸ ਡਰੋਨ ਦੇ ਰਾਹੀਂ ਵੀ ਸਰਹੱਦੀ ਇਲਾਕੇ 'ਤੇ ਨਿਗਰਾਨੀ ਬਣਾਏ ਹੋਏ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਰੋਕਿਆ ਜਾ ਸਕੇ।

ਸਰਹੱਦਾਂ ਨੂੰ ਸੀਲ ਕਰ ਕੇ ਕੀਤੀ ਜਾ ਰਹੀ ਨਿਗਰਾਨੀ
ਪ੍ਰਦੇਸ਼ ਪੁਲਿਸ ਤੇ ਖੂਫੀਆ ਵਿਭਾਗ ਵੱਲੋਂ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਗੁਆਂਢੀ ਸੂਬੇ 'ਚ ਅੱਤਵਾਦ ਦੀਆਂ ਵਾਰਦਾਤਾਂ ਤੋਂ ਬਾਅਦ ਸੁਰੱਖਿਆ ਨੂੰ ਹੋਰ ਪੁਖਤਾ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਦਾਖਲਿਆਂ 'ਤੇ ਸੀਸੀਟੀਵੀ ਤੇ ਪੁਲਿਸ ਵੱਲੋਂ ਖਾਸ ਨਿਗਰਾਨੀ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਚ ਥਾਂ-ਥਾਂ 'ਤੇ ਨਾਕੇ ਲਗਾਏ ਗਏ ਹਨ ਤੇ ਪੁਲਿਸ ਸ਼ੱਕੀਆਂ 'ਤੇ ਨਜ਼ਰ ਰੱਖ ਰਹੀ ਹੈ। ਕੋਈ ਵੀ ਸ਼ੱਕੀ ਦਾਖਲ ਨਾ ਹੋ ਸਕੇ ਇਸ ਦੇ ਲਈ ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਜਾ ਰਹੀ ਹੈ।


author

DILSHER

Content Editor

Related News