ਜੰਮੂ ਕਸ਼ਮੀਰ : ਰਾਜੌਰੀ ''ਚ ਇਕ ਵਿਅਕਤੀ ਕੋਲੋਂ ਹੈਰੋਇਨ ਅਤੇ 31 ਮੋਬਾਇਲ ਬਰਾਮਦ, ਗ੍ਰਿਫ਼ਤਾਰ

Tuesday, May 30, 2023 - 01:37 PM (IST)

ਜੰਮੂ ਕਸ਼ਮੀਰ : ਰਾਜੌਰੀ ''ਚ ਇਕ ਵਿਅਕਤੀ ਕੋਲੋਂ ਹੈਰੋਇਨ ਅਤੇ 31 ਮੋਬਾਇਲ ਬਰਾਮਦ, ਗ੍ਰਿਫ਼ਤਾਰ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੁਲਸ ਨੇ ਮੰਗਲਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ 11 ਗ੍ਰਾਮ ਹੈਰੋਇਨ ਅਤੇ 31 ਮੋਬਾਇਲ ਫ਼ੋਨ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਦੋਸ਼ੀ ਕੋਲੋਂ 1.16 ਲੱਖ ਰੁਪਏ ਨਕਦ ਵੀ ਜ਼ਬਤ ਕੀਤੇ ਗਏ। ਬਿਆਨ ਅਨੁਸਾਰ ਨਸ਼ੀਲੇ ਪਦਾਰਥ ਤ ਸਕਰ ਅਜੀਜ ਅਹਿਮਦ ਉਰਫ਼ ਸੋਨੂੰ ਚਾਈਨੀਜ਼ ਨੂੰ ਰਾਜੌਰੀ ਸ਼ਹਿਰ 'ਚ ਸਥਿਤ ਉਸ ਦੇ ਘਰ 'ਤੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਨਗਰ ਪ੍ਰਸ਼ਾਸਨ ਵਲੋਂ ਤਾਇਨਾਤ ਕਾਰਜਕਾਰੀ ਮੈਜਿਸਟ੍ਰੇਟ ਵੀ ਮੌਜੂਦ ਰਹੇ। ਬਇਾਨ 'ਚ ਦੱਸਿਆ ਗਿਆ ਹੈ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਦੋਸ਼ੀ ਦੇ ਘਰੋਂ ਭਾਰ ਨਾਪਣ ਵਾਲੀਆਂ 2 ਮਸ਼ੀਨਾਂ, ਤਿੰਨ ਕੈਮਰੇ, ਤਿੰਨ ਮੋਟਰ, ਚਾਰ ਐਂਪਲੀਫਾਇਰ, ਇਕ ਇਨਵਰਟਰ, ਇਕ ਸਟੇਬਲਾਈਜ਼ਰ ਅਤੇ ਇਕ ਸਪੀਕਰ ਵੀ ਬਰਾਮਦ ਕੀਤਾ ਹੈ। 

ਪੁਲਸ ਨੇ ਕਿਹਾ,''ਅਜਿਹਾ ਸ਼ੱਕ ਹੈ ਕਿ ਛਾਪੇਮਾਰੀ ਦੌਰਾਨ ਜੋ ਵਸਤੂਆਂ ਬਰਾਮਦ ਹੋਈਆਂ ਹਨ, ਉਨ੍ਹਾਂ 'ਚੋਂ ਕੁਝ ਚੋਰੀ ਦੀਆਂ ਹਨ ਪਰ ਇਹ ਜਾਂਚ ਤੋਂ ਬਾਅਦ ਹੀ ਸਪੱਸਟ ਹੋ ਸਕੇਗਾ ਕਿ ਮੋਬਾਇਲ ਫ਼ੋਨ ਦਾ ਇਸਤੇਮਾਲ ਕਿਹੜੇ ਕੰਮ 'ਚ ਹੁੰਦਾ ਸੀ।'' ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਰਾਜੌਰੀ ਦੇ ਸੀਨੀਅਰ ਪੁਲਸ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਨੇ ਕਿਹਾ,''ਤਸਕਰਾਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਜਾਰੀ ਰਹੇਗੀ।'' ਉਨ੍ਹਾਂ ਕਿਹਾ,''ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ੇ ਦੇ ਜਾਲ 'ਚ ਫੱਸਣ ਤੋਂ ਬਚਾਉਣ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਕਾਰਗਰ ਤਰੀਕਾ ਇਹ ਹੈ ਕਿ ਘਰ 'ਚ ਮਾਤਾ-ਪਿਤਾ ਉਨ੍ਹਾਂ 'ਤੇ ਨਜ਼ਰ ਰੱਖਣ।''


author

DIsha

Content Editor

Related News