ਸਿਲਕਿਆਰਾ ਸੁਰੰਗ ਦੇ ਨਾਇਕ ਨੂੰ ਪੀ. ਐੱਮ. ਏ. ਵਾਈ. ਯੋਜਨਾ ਅਧੀਨ ਦਿੱਤਾ ਜਾਵੇਗਾ ਘਰ

03/01/2024 1:01:10 PM

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਵੀਰਵਾਰ ਨੂੰ ਕਿਹਾ ਕਿ ਸਿਲਕਿਆਰਾ ਸੁਰੰਗ ਤੋਂ ਮਜ਼ਦੂਰਾਂ ਨੂੰ ਕੱਢਣ ਵਾਲੀ ਟੀਮ ਦਾ ਹਿੱਸਾ ਰਹੇ ਵਕੀਲ ਹਸਨ ਦਾ ਘਰ ਕੁਝ ‘ਕਾਨੂੰਨੀ ਮੁੱਦਿਆਂ’ ਨਾਲ ਜੁੜਿਆ ਹੋਇਆ ਸੀ। ਤਿਵਾੜੀ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਹਸਨ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐੱਮ. ਏ. ਵਾਈ.) ਤਹਿਤ ਘਰ ਦਿੱਤਾ ਜਾਵੇਗਾ।

ਉੱਤਰ-ਪੂਰਬੀ ਦਿੱਲੀ ਦੇ ਖਜੂਰੀ ਖਾਸ ਇਲਾਕੇ ’ਚ ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਵਲੋਂ ਚਲਾਈ ਗਈ ਕਾਰਵਾਈ ’ਚ ਹਸਨ ਦੇ ਘਰ ਨੂੰ ਢਾਹ ਦਿੱਤਾ ਗਿਆ ਸੀ। ਮੁਹਿੰਮ ਦੌਰਾਨ ਕਈ ਹੋਰ ਮਕਾਨ ਵੀ ਢਾਹ ਦਿੱਤੇ ਗਏ ਸਨ। ਇਸ ਤੋਂ ਬਾਅਦ ਹਸਨ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਫੁੱਟਪਾਥ ’ਤੇ ਰਾਤ ਕੱਟਣ ਲਈ ਮਜ਼ਬੂਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


DIsha

Content Editor

Related News