ਝਾਰਖੰਡ ਦੇ CM ਸੋਰੇਨ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕੀ ਇਹ ਅਹਿਮ ਮੰਗ
Wednesday, Sep 27, 2023 - 01:35 PM (IST)
ਰਾਂਚੀ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਆਦਿਵਾਸੀਆਂ ਲਈ 'ਸਰਨਾ' ਧਾਰਮਿਕ ਕੋਡ ਨੂੰ ਮਾਨਤਾ ਦੇਣ ਦੀ ਮੰਗ ਕੀਤੀ। ਸੋਰੇਨ ਨੇ ਕਿਹਾ ਕਿ ਸੂਬੇ ਵਿਚ ਆਦਿਵਾਸੀਆਂ ਦੀ ਆਬਾਦੀ ਪਿਛਲੇ 8 ਦਹਾਕਿਆਂ 'ਚ 38 ਫ਼ੀਸਦੀ ਤੋਂ ਘੱਟ ਕੇ 24 ਫ਼ੀਸਦੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਆਦਿਵਾਸੀਆਂ ਦੇ ਰਿਵਾਇਤੀ ਧਾਰਮਿਕ ਅਕਸ ਦੀ ਰਾਖੀ ਦੀ ਚਿੰਤਾ ਇਕ ਗੰਭੀਰ ਪ੍ਰਸ਼ਨ ਹੈ। ਅੱਜ ਆਦਿਵਾਸੀ, ਸਰਨਾ ਧਾਰਮਿਕ ਕੋਡ ਦੀ ਮੰਗ ਉਠ ਰਹੀ ਹੈ, ਤਾਂ ਕਿ ਕੁਦਰਤ ਦੀ ਪੂਜਾ ਕਰਨ ਵਾਲੇ ਇਹ ਆਦਿਵਾਸੀ ਭਾਈਚਾਰਾ ਆਪਣੀ ਪਛਾਣ ਨੂੰ ਲੈ ਕੇ ਆਸਵੰਦ ਹੋ ਸਕਣ।
ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ
ਸੋਰੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਮੌਜੂਦਾ ਸਮੇਂ ਵਿਚ ਜਦੋਂ ਕੁਝ ਸੰਗਠਨ ਸਮਾਨ ਨਾਗਰਿਕ ਕੋਡ ਦੀ ਮੰਗ ਉਠਾ ਰਹੇ ਹਨ ਤਾਂ ਅਜਿਹੇ ਵਿਚ ਆਦਿਵਾਸੀ ਭਾਈਚਾਰੇ ਦੀ ਇਸ ਮੰਗ 'ਤੇ ਹਾਂ-ਪੱਖੀ ਪਹਿਲਕਦਮੀ ਯਕੀਨੀ ਤੌਰ 'ਤੇ ਉਨ੍ਹਾਂ ਦੀ ਸੁਰੱਖਿਆ ਲਈ ਲਾਜ਼ਮੀ ਹੈ। ਇਸ ਤੋਂ ਪਹਿਲਾਂ ਝਾਰਖੰਡ ਵਿਧਾਨ ਸਭਾ ਨੇ 'ਸਰਨਾ' ਨੂੰ ਜਨਗਣਨਾ 'ਚ ਵੱਖਰੇ ਧਰਮ ਵਜੋਂ ਸ਼ਾਮਲ ਕਰਨ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਸੀ।
ਇਹ ਵੀ ਪੜ੍ਹੋ- ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ
ਸੋਰੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ 'ਚ ਲਿਖਿਆ ਕਿ ਤੁਸੀਂ ਜਾਣਦੇ ਹੋ ਕਿ ਆਦਿਵਾਸੀ ਭਾਈਚਾਰੇ 'ਚ ਕਈ ਅਜਿਹੇ ਸਮੂਹ ਹਨ ਜੋ ਲੁਪਤ ਹੋਣ ਦੀ ਕਗਾਰ 'ਤੇ ਹਨ ਅਤੇ ਜੇਕਰ ਉਨ੍ਹਾਂ ਨੂੰ ਸਮਾਜਿਕ ਨਿਆਂ ਦੇ ਸਿਧਾਂਤ 'ਤੇ ਸੁਰੱਖਿਅਤ ਨਹੀਂ ਰੱਖਿਆ ਗਿਆ ਤਾਂ ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਦੇ ਨਾਲ-ਨਾਲ ਉਨ੍ਹਾਂ ਦੀ ਹੋਂਦ ਵੀ ਖਤਮ ਹੋ ਜਾਵੇਗੀ। ਮੁੱਖ ਮੰਤਰੀ ਨੇ ਇਸ ਸਾਲ ਦੇ ਸ਼ੁਰੂ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ 'ਸਰਨਾ ਕੋਡ' ਨੂੰ ਵਿਲੱਖਣ ਤੌਰ 'ਤੇ ਮਾਨਤਾ ਪ੍ਰਾਪਤ ਧਾਰਮਿਕ ਸ਼੍ਰੇਣੀ ਵਜੋਂ ਸ਼ਾਮਲ ਕਰਨ ਦੇ ਪ੍ਰਸਤਾਵ ਲਈ ਕੇਂਦਰ ਦੀ ਮਨਜ਼ੂਰੀ ਲੈਣ ਵਿਚ ਸੂਬੇ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8