ਮਕੈਨੀਕਲ ਇੰਜੀਨੀਅਰ ਤੋਂ ਬਣੇ ਰਾਜ ਨੇਤਾ, ਹੇਮੰਤ ਦੀ ਸਾਦਗੀ ਨੇ ਜਿੱਤਿਆ 'ਝਾਰਖੰਡ' ਦਾ ਦਿਲ

12/29/2019 3:49:08 PM

ਰਾਂਚੀ— ਝਾਰਖੰਡ ਦੀ ਸਿਆਸਤ 'ਚ ਇਕ ਨਵੇਂ ਸੂਰਜ ਦਾ ਊਦੈ ਹੋ ਗਿਆ ਹੈ। ਝਾਰਖੰਡ ਵਿਧਾਨ ਸਭਾ ਚੋਣਾਂ 'ਚ ਮਹਾਗਠਜੋੜ ਬਣਾ ਕੇ ਭਾਜਪਾ ਦੀ ਬਾਦਸ਼ਾਹਤ ਨੂੰ ਖਤਮ ਕਰਨ ਵਾਲੇ ਹੇਮੰਤ ਸੋਰੇਨ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਸੋਰੇਨ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਬਣੇ ਹਨ। ਸਿਆਸਤ 'ਚ ਕਦਮ ਰੱਖਣ ਵਾਲੇ ਹੇਮੰਤ ਸੋਰੇਨ ਆਪਣੀ ਸਾਦਗੀ ਲਈ ਜਾਣੇ ਜਾਂਦੇ ਹਨ। ਸ਼ਿਬੂ ਸੋਰੇਨ ਊਰਫ ਗੁਰੂਜੀ ਅਤੇ ਰੂਪੀ ਦੇ ਘਰ 10 ਅਗਸਤ 1975 ਨੂੰ ਜਨਮੇ ਹੇਮੰਤ ਸੋਰੇਨ ਨੇ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ। 2005 'ਚ ਵਿਧਾਨ ਸਭਾ ਚੋਣਾਂ ਨਾਲ ਉਨ੍ਹਾਂ ਨੇ ਚੁਣਾਵੀ ਸਿਆਸਤ 'ਚ ਕਦਮ ਰੱਖਿਆ, ਜਦੋਂ ਉਹ ਦੁਮਕਾ ਸੀਟ ਤੋਂ ਮੈਦਾਨ 'ਚ ਉਤਰੇ ਸਨ। ਹਾਲਾਂਕਿ ਉਨ੍ਹਾਂ ਨੂੰ ਪਾਰਟੀ ਦੇ ਬਾਗੀ ਸਟੀਫਨ ਮਰਾਂਡੀ ਤੋਂ ਹਾਰ ਝੱਲਣੀ ਪਈ। ਇਸ ਤੋਂ ਬਾਅਦ ਸਾਲ 2009 'ਚ ਵੱਡੇ ਭਰਾ ਦੁਰਗਾ ਦੀ ਮੌਤ ਨੇ ਹੇਮੰਤ ਦੀ ਜ਼ਿੰਦਗੀ 'ਚ ਵੱਡਾ ਮੋੜ ਲਿਆਂਦਾ। ਦੁਰਗਾ ਨੂੰ ਸ਼ਿਬੂ ਸੋਰੇਨ ਦਾ ਉਤਰਾਧਿਕਾਰੀ ਮੰਨਿਆ ਜਾਂਦਾ ਸੀ ਪਰ ਕਿਡਨੀ ਖਰਾਬ ਹੋਣ ਕਾਰਨ ਉਸ ਦੀ ਅਚਾਨਕ ਮੌਤ ਹੋ ਗਈ। ਜਿਸ ਕਾਰਨ ਸ਼ਿਬੂ ਸੋਰੇਨ ਨੂੰ ਹੇਮੰਤ ਸੋਰੇਨ ਨੂੰ ਆਪਣਾ ਉਤਰਾਧਿਕਾਰੀ ਬਣਾਉਣਾ ਪਿਆ। 

PunjabKesari

ਹਾਰ-ਜਿੱਤ ਦਾ ਸਫਰ—
ਹੇਮੰਤ ਸੋਰੇਨ ਰਾਜ ਸਭਾ ਸੰਸਦ ਮੈਂਬਰ ਦੇ ਤੌਰ 'ਤੇ 24 ਜੂਨ 2009 ਤੋਂ ਲੈ ਕੇ 4 ਜਨਵਰੀ 2010 ਦਰਮਿਆਨ ਸੰਸਦ ਪੁੱਜੇ। ਉਹ ਭਾਜਪਾ, ਜੇ. ਐੱਮ. ਐੱਮ, ਜੇ. ਡੀ. ਯੂ, ਏ. ਜੇ. ਐੱਸ. ਯੂ. ਗਠਜੋੜ ਦੀ ਅਰਜੁਨ ਮੁੰਡਾ ਸਰਕਾਰ 'ਚ ਝਾਰਖੰਡ ਦੇ ਉੱਪ ਮੁੱਖ ਮੰਤਰੀ ਬਣੇ। ਇਸ ਤੋਂ ਪਹਿਲਾਂ ਉਹ 2013 'ਚ ਸੂਬੇ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ ਅਤੇ ਦਸਬੰਰ 2014 ਤਕ ਇਸ ਅਹੁਦੇ 'ਤੇ ਬਣੇ ਰਹੇ। ਸਾਲ 2014 ਵਿਚ ਸੂਬੇ 'ਚ ਭਾਜਪਾ ਦੀ ਸਰਕਾਰ ਬਣ ਗਈ ਅਤੇ ਹੇਮੰਤ ਸੋਰੇਨ ਵਿਰੋਧੀ ਧਿਰ ਦੇ ਨੇਤਾ ਬਣੇ।

PunjabKesari

ਵਿਧਾਨ ਸਭਾ ਚੋਣਾਂ 'ਚ ਮੁੜ ਛਾਏ—
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵਿਧਾਨ ਸਭਾ ਚੋਣਾਂ 'ਚ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਵਿਰੋਧੀ ਦਲ ਝਾਮੁਮੋ-ਕਾਂਗਰਸ-ਰਾਜਦ ਗਠਜੋੜ ਨੇ 81 ਸੀਟਾਂ 'ਚੋਂ 47 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ। ਉਸ ਨੇ ਸੱਤਾਧਾਰੀ ਭਾਜਪਾ ਨੂੰ ਹਾਰ ਦਿੱਤਾ, ਜਿਸ ਨੂੰ ਸਿਰਫ 25 ਸੀਟਾਂ ਮਿਲੀਆਂ। ਆਪਣੇ ਸਿਆਸੀ ਸਫਰ ਦੌਰਾਨ ਹੇਮੰਤ ਨੇ ਜੇ. ਐੱਮ. ਐੱਮ. ਦੇ ਸੀਨੀਅਰ ਨੇਤਾਵਾਂ ਜਿਵੇਂ ਕਿ ਸਟੀਫਨ ਮਰਾਂਡੀ, ਸਿਮੋਨ ਮਰਾਂਡੀ ਅਤੇ ਹੇਮਲਾਲ ਮੁਰਮੂ ਨੂੰ ਸਾਈਡਲਾਈਨ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਪਾਰਟੀ ਛੱਡਣ ਨੂੰ ਮਜਬੂਰ ਹੋਣਾ ਪਿਆ। ਮੁਰਮੂ ਅਤੇ ਸਿਮੋਨ ਮਰਾਂਡੀ ਨੇ ਭਾਜਪਾ ਜੁਆਇਨ ਕਰ ਲਈ ਅਤੇ ਸਟੀਫਨ ਮਰਾਂਡੀ ਨੇ ਬਾਬੂਲਾਲ ਮਰਾਂਡੀ ਨਾਲ ਹੱਥ ਮਿਲਾ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ। ਬਾਅਦ ਵਿਚ ਸਟੀਫਨ ਮਰਾਂਡੀ ਜੇ. ਐੱਮ. ਐੱਮ. 'ਚ ਵਾਪਸ ਪਰਤ ਆਏ ਅਤੇ ਹੇਮੰਤ ਨੂੰ ਆਪਣਾ ਨੇਤਾ ਸਵੀਕਾਰ ਕਰ ਲਿਆ। 

PunjabKesari

ਬੇਹੱਦ ਸਾਦਗੀ ਪਸੰਦ ਨੇਤਾ ਹੇਮੰਤ ਸੋਰੇਨ—
ਸਾਲ 2006 'ਚ ਵਿਆਹ ਦੇ ਬੰਧਨ 'ਚ ਬੱਝੇ ਹੇਮੰਤ ਸੋਰੇਨ ਦੀ ਪਤਨੀ ਦਾ ਨਾਮ ਕਲਪਨਾ ਸੋਰੇਨ ਹੈ। ਕਲਪਨਾ ਸੋਰੇਨ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਰਾਂਚੀ ਵਿਚ ਸਕੂਲ ਚਲਾਉਂਦੀ ਹੈ। ਹੇਮੰਤ ਦੇ ਦੋ ਬੇਟੇ ਵਿਸ਼ਵਜੀਤ ਅਤੇ ਨਿਤਿਨ ਹੈ। ਆਦਿਵਾਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਹੇਮੰਤ ਸਾਦਗੀ ਪਸੰਦ ਨੇਤਾ ਮੰਨੇ ਜਾਂਦੇ ਹਨ। ਚੋਣਾਂ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਜਸ਼ਨ ਮਨਾਉਣ ਦੀ ਬਜਾਏ ਉਹ ਸਾਈਕਲ ਚਲਾਉਂਦੇ ਨਜ਼ਰ ਆਏ ਸਨ। ਜਿੱਤ ਤੋਂ ਬਾਅਦ ਬੁਕੇ ਦੀ ਥਾਂ ਬੁੱਕ ਦੇਣ ਦੀ ਬੇਨਤੀ ਕਰ ਕੇ ਹੇਮੰਤ ਨੇ ਲੋਕਾਂ ਦਾ ਦਿਲ ਜਿੱਤ ਲਿਆ। 


Tanu

Content Editor

Related News