ਹੇਮੰਤ ਦਾ ਮੋਦੀ ''ਤੇ ਤੰਜ਼- ''ਗੁਜਰਾਤੀ ਬਾਬਾ'' ਨੇ ਦੇਸ਼ ਨੂੰ ਠੱਗਿਆ

5/16/2019 4:09:43 PM

ਦੁਮਕਾ (ਵਾਰਤਾ)— ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹੇਮੰਤ ਸੋਰੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤੀ ਬਾਬਾ ਨੇ ਪਿਛਲੇ 5 ਸਾਲਾਂ ਵਿਚ ਆਪਣੇ ਜੁਮਲਿਆਂ ਦੇ ਸਹਾਰੇ ਦੇਸ਼ ਨੂੰ ਠੱਗਣ ਤੋਂ ਇਲਾਵਾ ਕੁਝ ਨਹੀਂ ਕੀਤਾ। 

ਸੋਰੇਨ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤੇਲ, ਦਾਲ ਅਤੇ ਚਾਵਲ ਵਿਚ ਮਿਲਾਵਟ ਕਰਨ ਵਾਲੇ ਭਾਜਪਾ ਪਾਰਟੀ ਦੇ ਨੇਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੁਮਲੇਬਾਜ਼ੀ ਦੇ ਬਾਦਸ਼ਾਹ ਹਨ। ਇਸ ਆਮ ਚੋਣਾਂ ਵਿਚ ਵੀ ਮਹਾਗਠਜੋੜ ਨੂੰ ਮਹਾਮਿਲਾਵਟੀ ਗਠਜੋੜ ਦੱਸ ਕੇ ਮੋਦੀ ਆਮ ਜਨਤਾ ਨੂੰ ਇਕ ਵਾਰ ਫਿਰ ਗੁੰਝਲ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਨਤਾ ਨੇ ਭਾਜਪਾ ਨੂੰ ਸਬਕ ਸਿਖਾਉਣ ਦਾ ਫੈਸਲਾ ਲੈ ਲਿਆ ਹੈ ਅਤੇ 23 ਮਈ ਨੂੰ ਇਹ ਸਾਰਿਆਂ ਦੇ ਸਾਹਮਣੇ ਹੋਵੇਗਾ।


Tanu

Edited By Tanu