ਧੀਆਂ ਨੂੰ ਕੈਂਸਰ ਤੋਂ ਬਚਾਏਗੀ ਸਰਕਾਰ, ਮੁੱਖ ਮੰਤਰੀ ਦੇ ਨਿਰਦੇਸ਼ਾਂ ''ਤੇ ਯੋਜਨਾ ਦਾ ਪ੍ਰਸਤਾਵ ਤਿਆਰ
Monday, Dec 30, 2024 - 05:25 PM (IST)
![ਧੀਆਂ ਨੂੰ ਕੈਂਸਰ ਤੋਂ ਬਚਾਏਗੀ ਸਰਕਾਰ, ਮੁੱਖ ਮੰਤਰੀ ਦੇ ਨਿਰਦੇਸ਼ਾਂ ''ਤੇ ਯੋਜਨਾ ਦਾ ਪ੍ਰਸਤਾਵ ਤਿਆਰ](https://static.jagbani.com/multimedia/2024_12image_17_24_577465121cancer.jpg)
ਰਾਂਚੀ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਸਰਕਾਰ ਸੂਬੇ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਕੈਂਸਰ ਤੋਂ ਬਚਾਉਣ ਲਈ ਇਕ ਨਵੀਂ ਪਹਿਲ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ 9 ਤੋਂ 25 ਸਾਲ ਤੱਕ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦੇ ਕੈਂਸਰ) ਅਤੇ ਹੋਰ ਕਿਸਮ ਦੇ ਕੈਂਸਰ ਤੋਂ ਬਚਾਅ ਲਈ ਹਿਊਮਨ ਪੈਪੀਲੋਮਾ ਵਾਇਰਸ (ਐਚ.ਪੀ.ਵੀ.) ਵੈਕਸੀਨ ਮੁਫ਼ਤ ਦਿੱਤੀ ਜਾਵੇਗੀ।
ਮੁੱਖ ਮੰਤਰੀ ਸੋਰੇਨ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਇਸ ਯੋਜਨਾ ਲਈ ਪ੍ਰਸਤਾਵ ਤਿਆਰ ਕਰ ਰਿਹਾ ਹੈ, ਜਿਸ ਨੂੰ ਮਨਜ਼ੂਰੀ ਲਈ ਮੰਤਰੀ ਮੰਡਲ ਨੂੰ ਭੇਜਿਆ ਜਾਵੇਗਾ। ਇਹ ਸਕੀਮ ਸੂਬੇ ਵਿਚ ਕੁੜੀਆਂ ਨੂੰ ਕੈਂਸਰ ਤੋਂ ਬਚਾਉਣ ਲਈ ਇਕ ਮਹੱਤਵਪੂਰਨ ਕਦਮ ਹੈ ਕਿਉਂਕਿ 9 ਤੋਂ 14 ਸਾਲ ਦੀ ਉਮਰ ਵਰਗ ਵਿਚ 6 ਤੋਂ 12 ਮਹੀਨਿਆਂ ਦੇ ਅੰਤਰਾਲ 'ਤੇ ਦੋ ਖੁਰਾਕਾਂ ਵਿਚ HPV ਵੈਕਸੀਨ ਦਿੱਤੀ ਜਾਂਦੀ ਹੈ, ਜਦਕਿ 15 ਤੋਂ 25 ਸਾਲ ਦੀ ਉਮਰ ਵਰਗ ਵਿਚ ਇਹ ਤਿੰਨ ਖੁਰਾਕਾਂ ਵਿਚ ਦਿੱਤਾ ਜਾਂਦਾ ਹੈ।