ਹੇਮਾ ਮਾਲਿਨੀ ਨੇ ਲਗਵਾਇਆ ‘ਕੋਵਿਡ-19’ ਦਾ ਟੀਕਾ

Saturday, Mar 06, 2021 - 06:21 PM (IST)

ਹੇਮਾ ਮਾਲਿਨੀ ਨੇ ਲਗਵਾਇਆ ‘ਕੋਵਿਡ-19’ ਦਾ ਟੀਕਾ

ਮੁੰਬਈ— ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸ਼ਨੀਵਾਰ ਯਾਨੀ ਕਿ ਅੱਜ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲੈ ਲਈ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਟਵਿੱਟਰ ’ਤੇ ਇਕ ਪੋਸਟ ਸਾਂਝੀ ਕਰ ਕੇ ਕਿਹਾ ਕਿ ਉਨ੍ਹਾਂ ਨੇ ਇੱਥੇ ਕਪੂਰ ਹਸਪਤਾਲ ਵਿਚ ਟੀਕਾ ਲਗਵਾਇਆ ਹੈ। 

PunjabKesari

ਹੇਮਾ ਮਾਲਿਨੀ ਨੇ ਟੀਕਾ ਕੇਂਦਰ ਤੋਂ ਲਈ ਗਈਆਂ ਤਿੰਨ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਮੈਂ ਕਪੂਰ ਹਸਪਤਾਲ ’ਚ ਆਮ ਲੋਕਾਂ ਵਿਚਾਲੇ ਕੋਵਿਡ-19 ਦਾ ਟੀਕਾ ਲਗਵਾ ਲਿਆ ਹੈ। 72 ਸਾਲਾ ਹੇਮਾ ਮਾਲਿਨੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਦੱਸਿਆ ਸੀ ਕਿ ਉਨ੍ਹਾਂ ਨੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਕੀਤਾ ਅਤੇ ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਸੀ। 

PunjabKesari
ਜ਼ਿਕਰਯੋਗ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਇਕ ਮਾਰਚ ਤੋਂ ਸ਼ੁਰੂ ਹੋਇਆ ਸੀ। ਹੁਣ ਤੱਕ 1.94 ਕਰੋੜ ਤੋਂ ਵਧੇਰੇ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਜਾ ਚੁੱਕਿਆ ਹੈ। ਕੋਰੋਨਾ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਈ ਸੀ। 


author

Tanu

Content Editor

Related News