ਮਥੁਰਾ 'ਚ ਹੇਮਾ ਮਾਲਿਨੀ ਦੀ ਫਿਰ ਚੜ੍ਹਤ, ਵੱਡੀ ਲੀਡ ਨਾਲ ਪਛਾੜੇ ਵਿਰੋਧੀ

Thursday, May 23, 2019 - 01:30 PM (IST)

ਮਥੁਰਾ 'ਚ ਹੇਮਾ ਮਾਲਿਨੀ ਦੀ ਫਿਰ ਚੜ੍ਹਤ, ਵੱਡੀ ਲੀਡ ਨਾਲ ਪਛਾੜੇ ਵਿਰੋਧੀ

ਮਥੁਰਾ (ਭਾਸ਼ਾ)— ਮਥੁਰਾ ਲੋਕ ਸਭਾ ਸੀਟ ਤੋਂ ਦੂਜੀ ਵਾਰ ਚੋਣ ਮੈਦਾਨ 'ਚ ਉਤਰੀ ਮੌਜੂਦਾ ਸੰਸਦ ਮੈਂਬਰ ਹੇਮਾ ਮਾਲਿਨੀ ਆਪਣੇ ਮੁਕਾਬਲੇਬਾਜ਼ ਸਪਾ-ਬਸਪਾ ਸਹਿਯੋਗੀ ਰਾਸ਼ਟਰੀ ਲੋਕਦਲ (ਰਾਲੋਦ) ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਤੋਂ 1,28,657 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਹੇਮਾ ਦਾ ਮੁਕਾਬਲਾ ਕੁਵੰਰ ਨਰਿੰਦਰ ਸਿੰਘ ਅਤੇ ਕਾਂਗਰਸ ਦੇ ਮਹੇਸ਼ ਪਾਠਕ ਨਾਲ ਹੋ ਰਿਹਾ ਹੈ। 

PunjabKesari

ਮਥੁਰਾ ਲੋਕ ਸਭਾ ਸੀਟ ਦੇ ਕੁੱਲ 17 ਲੱਖ 99 ਹਜ਼ਾਰ 321 ਵੋਟਰਾਂ 'ਚੋਂ 10 ਲੱਖ 88 ਹਜ਼ਾਰ 206 ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਹੇਮਾ ਮਾਲਿਨੀ ਨੇ 3,30,743 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।


author

Tanu

Content Editor

Related News