‘ਨਯਾ ਜੰਮੂ-ਕਸ਼ਮੀਰ’; ਸੈਲਾਨੀਆਂ ਨੂੰ ਬਰਫ਼ੀਲੇ ਇਲਾਕਿਆਂ ’ਚ ਲੈ ਜਾਣਗੇ ਹੈਲੀਕਾਪਟਰ

Sunday, Oct 16, 2022 - 04:32 PM (IST)

‘ਨਯਾ ਜੰਮੂ-ਕਸ਼ਮੀਰ’; ਸੈਲਾਨੀਆਂ ਨੂੰ ਬਰਫ਼ੀਲੇ ਇਲਾਕਿਆਂ ’ਚ ਲੈ ਜਾਣਗੇ ਹੈਲੀਕਾਪਟਰ

ਜੰਮੂ-ਕਸ਼ਮੀਰ- ਭਾਰਤ ਦੇ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਰਕਾਰ ਨੇ ਜੰਮੂ ਅਤੇ ਕਸ਼ਮੀਰ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਜੰਮੂ-ਕਸ਼ਮੀਰ ਸਰਕਾਰ ਦੇ ਇਸ ਕਦਮ ਨਾਲ ਜੰਮੂ-ਕਸ਼ਮੀਰ ਲਈ ਹਵਾਈ ਸੰਪਰਕ ਵਧਿਆ ਹੈ ਅਤੇ ਹਵਾਈ ਕਿਰਾਏ ਵੀ ਘਟੇ ਹਨ। ਇਸ ਨੇ ਵੱਧ ਤੋਂ ਵੱਧ ਲੋਕਾਂ ਨੂੰ ਕਸ਼ਮੀਰ ਨੂੰ ਛੁੱਟੀਆਂ ਦੇ ਸਥਾਨ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ ਹੈ।

ਇਹ ਵੀ ਪੜ੍ਹੋ : ਕੀ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੀ ਚੋਣ ’ਚ ਵੋਟ ਪਾਉਣਗੇ? ਜੈਰਾਮ ਰਮੇਸ਼ ਨੇ ਦਿੱਤਾ ਜਵਾਬ

ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਨੇ ਸਰਦੀਆਂ ਦੇ ਸੈਰ-ਸਪਾਟੇ ਨੂੰ ਉੱਤਰੀ ਕਸ਼ਮੀਰ ਦੇ ਮਸ਼ਹੂਰ ਸਕੀਇੰਗ ਸਥਾਨ ਗੁਲਮਰਗ ਤੋਂ ਇਲਾਵਾ ਹੋਰ ਥਾਵਾਂ ’ਤੇ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਬਰਫ਼ੀਲੇ ਖ਼ੇਤਰਾਂ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਸੜਕਾਂ ਦੀ ਨਾਕਾਬੰਦੀ ਕਾਰਨ ਪਹੁੰਚ ਤੋਂ ਬਾਹਰ ਹਨ।
ਬਰਫ਼ ਨਾਲ ਢੱਕੇ ਖ਼ੇਤਰਾਂ ਲਈ ਹੈਲੀਕਾਪਟਰ ਸੇਵਾ ਪ੍ਰਦਾਨ ਕਰਨ ਦਾ ਪ੍ਰਸਤਾਵ ਬਣਾਇਆ ਗਿਆ ਹੈ ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਹੋਇਆ ਸਫ਼ਲ ਆਪਰੇਸ਼ਨ, ਮੋਤੀਆਬਿੰਦ ਦੀ ਸੀ ਸ਼ਿਕਾਇਤ

ਕਰੀਬ ਦੋ ਸਾਲ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਵਿਚਾਲੇ ਜੰਗਬੰਦੀ ਸਮਝੌਤਾ ਹੋਣ ਤੋਂ ਬਾਅਦ ਸੈਂਕੜੇ ਸੈਲਾਨੀ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਚੁੱਕੇ ਹਨ। ਬਾਂਦੀਪੋਰਾ ਅਤੇ ਕੁਪਵਾੜਾ ਜ਼ਿਲ੍ਹਿਆਂ ਦੇ ਗੁਰੇਜ਼ ਅਤੇ ਕਰਨਾਹ ਵਰਗੇ ਸਥਾਨ ਸੈਲਾਨੀਆਂ ਨਾਲ ਗੁਲਜਾਰ ਰਹੇ ਸਨ। ਇਸ ਸਾਲ ਤੋਂ ਸਰਕਾਰ ਨੇ ਇਨ੍ਹਾਂ ਖੇਤਰਾਂ ’ਚ ਸੈਲਾਨੀਆਂ ਲਈ ਵਿਸ਼ੇਸ਼ ਹੈਲੀਕਾਪਟਰ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਪਿਛਲੇ 70 ਸਾਲਾਂ ’ਚ ਪਹਿਲੀ ਵਾਰ ਸੋਨਮਰਗ, ਕਰਨਾਹ ਅਤੇ ਗੁਰੇਜ਼ ਸਰਦੀਆਂ ਦੇ ਮਹੀਨਿਆਂ ’ਚ ਸੈਲਾਨੀਆਂ ਲਈ ਖੁੱਲ੍ਹਣਗੇ। ਸਰਕਾਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਨ੍ਹਾਂ ਖੇਤਰਾਂ ’ਚ ਸਾਹਸੀ ਖੇਡਾਂ ਅਤੇ ਹੋਰ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਬਰਫ਼ ਨਾਲ ਢੱਕੇ ਖੇਤਰਾਂ ’ਚ ਨਵੀਆਂ ਸਕੀ ਢਲਾਣਾਂ ਵਿਕਸਿਤ ਹੋਣ ਦੀ ਸੰਭਾਵਨਾ ਹੈ।

ਸਰਦ ਰੁੱਤ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਨਾਲ ਸਥਾਨਕ ਲੋਕਾਂ ਅਤੇ ਸੈਰ-ਸਪਾਟੇ ਦੇ ਖਿਡਾਰੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ ਜੋ ਇਨ੍ਹਾਂ ਸਥਾਨਾਂ ਨੂੰ ਆਪਣੀ ਯਾਤਰਾ ’ਚ ਸ਼ਾਮਲ ਕਰ ਸਕਦੇ ਹਨ।ਗੁਲਮਰਗ ਹਮੇਸ਼ਾ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।


author

Shivani Bassan

Content Editor

Related News