ਕਾਲ ਦਾ ਚੱਕਰ ਜਾਂ ਵੱਡੀ ਸਾਜ਼ਿਸ਼ ? ਅਜੀਤ ਪਵਾਰ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਦਾ ਹੈਲੀਕਾਪਟਰ...

Tuesday, Feb 03, 2026 - 12:23 PM (IST)

ਕਾਲ ਦਾ ਚੱਕਰ ਜਾਂ ਵੱਡੀ ਸਾਜ਼ਿਸ਼ ? ਅਜੀਤ ਪਵਾਰ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਦਾ ਹੈਲੀਕਾਪਟਰ...

ਨੈਸ਼ਨਲ ਡੈਸਕ- ਹਾਲੇ ਕੁਝ ਦਿਨ ਪਹਿਲਾਂ ਹੀ ਵਾਪਰੇ ਪਲੇਨ ਕ੍ਰੈਸ਼, ਜਿਸ 'ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਸਣੇ 5 ਲੋਕਾਂ ਦੀ ਮੌਤ ਹੋ ਗਈ ਸੀ, ਦਾ ਜ਼ਖ਼ਮ ਹਾਲੇ ਭਰਿਆ ਨਹੀਂ ਸੀ ਕਿ ਉੱਥੋਂ ਹੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਪੰਕਜਾ ਮੁੰਡੇ ਦੇ ਹੈਲੀਕਾਪਟਰ ਵਿੱਚ ਉਡਾਣ ਭਰਨ ਤੋਂ ਠੀਕ ਪਹਿਲਾਂ ਤਕਨੀਕੀ ਖਰਾਬੀ ਆ ਗਈ, ਪਰ ਸਮਾਂ ਰਹਿੰਦੇ ਪਤਾ ਲੱਗ ਜਾਣ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਇਹ ਘਟਨਾ 3 ਫਰਵਰੀ 2026 ਨੂੰ ਵਾਪਰੀ ਜਦੋਂ ਉਹ ਚੋਣ ਪ੍ਰਚਾਰ ਲਈ ਲਾਤੂਰ ਜਾ ਰਹੀ ਸੀ।

ਜਾਣਕਾਰੀ ਅਨੁਸਾਰ ਪੰਕਜਾ ਮੁੰਡੇ ਛਤਰਪਤੀ ਸੰਭਾਜੀਨਗਰ (ਔਰੰਗਾਬਾਦ) ਤੋਂ ਲਾਤੂਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਪ੍ਰਚਾਰ ਲਈ ਜਾਣ ਵਾਲੀ ਸੀ। ਜਿਵੇਂ ਹੀ ਹੈਲੀਕਾਪਟਰ ਟੇਕਆਫ਼ ਕਰਨ ਲੱਗਾ ਤਾਂ ਪਾਇਲਟ ਨੂੰ ਤਕਨੀਕੀ ਖਰਾਬੀ ਦਾ ਪਤਾ ਲੱਗ ਗਿਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਉਡਾਣ ਰੱਦ ਕਰ ਦਿੱਤੀ ਗਈ। ਇਸ ਤਕਨੀਕੀ ਖਰਾਬੀ ਤੋਂ ਬਾਅਦ, ਪੰਕਜਾ ਮੁੰਡੇ ਨੇ ਤੁਰੰਤ ਦੂਜੇ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਤਾਂ ਜੋ ਉਹ ਲਾਤੂਰ ਵਿੱਚ ਆਪਣੀਆਂ ਨਿਰਧਾਰਿਤ ਚੋਣ ਰੈਲੀਆਂ ਵਿੱਚ ਹਿੱਸਾ ਲੈ ਸਕੇ।

#BREAKING A technical fault was reported in the helicopter of BJP leader and cabinet minister Pankaja Munde, prompting her to cancel her planned helicopter journey from Sambhajinagar to Latur for district council election campaigning. The issue was flagged by the pilot in… pic.twitter.com/i99Xxzvhig

— IANS (@ians_india) February 3, 2026

ਉਨ੍ਹਾਂ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਸਮੇਂ ਵਿੱਚ ਮਾਮੂਲੀ ਤਬਦੀਲੀ ਦੇ ਬਾਵਜੂਦ ਉਹ ਸਾਰੀਆਂ ਸਭਾਵਾਂ ਨੂੰ ਸੰਬੋਧਨ ਕਰਨਗੇ। ਪੰਕਜਾ ਮੁੰਡੇ ਦੇ ਸੁਰੱਖਿਅਤ ਹੋਣ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਜ਼ਿਕਰਯੋਗ ਹੈ ਕਿ 28 ਜਨਵਰੀ 2026 ਨੂੰ ਮਹਾਰਾਸ਼ਟਰ ਦੇ ਡਿਪਟੀ ਸੀ.ਐੱਮ ਅਜੀਤ ਪਵਾਰ ਦੀ ਇੱਕ ਜਹਾਜ਼ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਤੋਂ ਬਾਅਦ, ਸੂਬੇ ਦੇ ਸਿਆਸਤਦਾਨ ਹਵਾਈ ਯਾਤਰਾ ਦੌਰਾਨ ਵਧੇਰੇ ਚੌਕਸ ਅਤੇ ਸਾਵਧਾਨ ਹਨ। ਪਰ ਪੰਕਜਾ ਦੇ ਹੈਲੀਕਾਪਟਰ 'ਚ ਆਈ ਖਰਾਬੀ ਕਾਰਨ ਸਿਆਸਤਦਾਨਾਂ 'ਚ ਇਕ ਵਾਰ ਫ਼ਿਰ ਡਰ ਛਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News