ਕਪੂਰਥਲਾ ''ਚ ਪਾਣੀ ਦੇ ਛਿੱਟੇ ਪੈਣ ਦਾ ਵਿਰੋਧ ਕਰਨ ''ਤੇ ਹੋਏ ਵਿਅਕਤੀ ਦੇ ਕਤਲ ਮਾਮਲੇ ''ਚ ਵੱਡੀ ਅਪਡੇਟ

Friday, Jul 17, 2026 - 01:50 PM (IST)

ਕਪੂਰਥਲਾ ''ਚ ਪਾਣੀ ਦੇ ਛਿੱਟੇ ਪੈਣ ਦਾ ਵਿਰੋਧ ਕਰਨ ''ਤੇ ਹੋਏ ਵਿਅਕਤੀ ਦੇ ਕਤਲ ਮਾਮਲੇ ''ਚ ਵੱਡੀ ਅਪਡੇਟ

ਬੇਗੋਵਾਲ (ਰਜਿੰਦਰ)- ਨੇੜਲੇ ਪਿੰਡ ਨੰਗਲ ਲੁਬਾਣਾ ਵਿਖੇ ਸੜਕ 'ਤੇ ਖੜ੍ਹੇ ਪਾਣੀ 'ਚੋਂ ਇਕ ਤੇਜ ਰਫ਼ਤਾਰ ਕਾਰ ਦੇ ਲੰਘਦੇ ਸਮੇਂ ਪਾਣੀ ਦੇ ਛਿੱਟੇ ਇਕ ਵਿਅਕਤੀ ਦੇ ਕੱਪੜਿਆ 'ਤੇ ਪੈ ਗਏ। ਉਕਤ ਵਿਅਕਤੀ ਨੇ ਜਦੋਂ ਪਾਣੀ ਪੈਣ ਬਾਰੇ ਕਿਹਾ ਤਾਂ ਕਾਰ ਚਾਲਕ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਕਤ ਵਿਅਕਤੀ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ 'ਚ ਬੇਗੋਵਾਲ ਪੁਲਸ ਨੇ ਕਾਰ ਚਾਲਕ ਸਮੇਤ ਚਾਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚੋਂ ਅਗਵਾ ਕਰਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

ਇਕੱਤਰ ਜਾਣਕਾਰੀ ਮੁਤਾਬਕ ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਭਜਨ ਸਿੰਘ ਵਾਸੀ ਨੰਗਲ ਲੁਬਾਣਾ ਨੇ ਦੱਸਿਆ ਕਿ 15 ਜੁਲਾਈ ਨੂੰ ਰਾਤ ਦੇ ਕਰੀਬ 8 ਵਜੇ ਉਸ ਦਾ ਵੱਡਾ ਬੇਟਾ ਗੁਰਮੀਤ ਸਿੰਘ (38 ਸਾਲ) ਅਤੇ ਉਸ ਦਾ ਭਤੀਜਾ ਹਰਪ੍ਰੀਤ ਸਿੰਘ ਪਿੰਡ ਵਿਚ ਘਰ ਦੇ ਬਾਹਰ ਸੜਕ ਕੋਲ ਖੜ੍ਹੇ ਸਨ ਤਾਂ ਇਕ ਕਾਲੇ ਰੰਗ ਦੀ ਬਰੀਜਾ ਗੱਡੀ 'ਤੇ ਦੋ ਮੁੰਡੇ ਤੇਜ਼ ਰਫ਼ਤਾਰ ਨਾਲ ਆਏ ਅਤੇ ਸੜਕ 'ਤੇ ਖੜ੍ਹੇ ਪਾਣੀ 'ਚ ਤੇਜ਼ ਗੱਡੀ ਕੱਢਣ ਨਾਲ ਪਾਣੀ ਉਸ ਦੇ ਬੇਟੇ ਗੁਰਮੀਤ ਸਿੰਘ ਦੇ ਕੱਪੜਿਆ 'ਤੇ ਪੈ ਗਿਆ। ਜਦੋਂ ਗੁਰਮੀਤ ਸਿੰਘ ਨੇ ਗੱਡੀ ਨੂੰ ਰੁਕਵਾਇਆ ਤਾਂ ਉਸ ਵਿਚ ਗੱਡੀ ਚਾਲਕ ਸਮੀਰ ਉਰਫ਼ ਸੈਮ ਪੁੱਤਰ ਸੰਜੀਵ ਸਿੰਘ ਵਾਸੀ ਡਾਲਾ ਥਾਣਾ ਭੁਲੱਥ ਅਤੇ ਉਸ ਦੇ ਨਾਲ ਸਤਵਿੰਦਰਜੀਤ ਸਿੰਘ ਉਰਫ਼ ਗੌਰਵ ਪੁੱਤਰ ਬਿਕਰਮ ਸਿੰਘ ਵਾਸੀ ਰਾਏਪੁਰ ਪੀਰ ਬਖ਼ਸ਼ ਥਾਣਾ ਭੁਲੱਥ ਸਨ। ਮੌਕੇ 'ਤੇ ਉਸ ਦੇ ਬੇਟੇ ਗੁਰਮੀਤ ਸਿੰਘ ਨਾਲ ਕਾਰ ਸਵਾਰ ਨੌਜਵਾਨ ਬਹਿਸ ਕਰਨ ਲੱਗ ਪਏ ਅਤੇ ਧਮਕੀਆ ਦਿੰਦੇ ਹੋਏ ਉਥੋਂ ਚਲੇ ਗਏ।

ਇਹ ਵੀ ਪੜ੍ਹੋ: ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ ਵੀਡੀਓ ਵਾਇਰਲ

ਇਸ ਤੋਂ ਬਾਅਦ ਰਾਤ ਦੇ ਕਰੀਬ 9 ਵਜੇ ਉਸ ਨੇ ਆਪਣੇ ਬੇਟੇ ਅਤੇ ਭਤੀਜੇ ਨੂੰ ਖੇਤਾ ਵਿਚ ਚਲਦੇ ਇੰਜਨ ਲਈ ਤੇਲ ਲੈਣ ਵਾਸਤੇ ਪੈਟਰੋਲ ਪੰਪ ਭੇਜਿਆ। ਇਸ ਦੌਰਾਨ ਬੇਗੋਵਾਲ ਵੱਲੋਂ ਉਸੇ ਬਰੀਜਾ ਗੱਡੀ ਵਿਚ ਚਾਰ ਮੁੰਡੇ ਆਏ, ਜਿਨ੍ਹਾਂ ਵਿਚ ਤਿੰਨਾਂ ਕੋਲ ਦਾਤਰ ਅਤੇ ਖੰਡਾ ਸੀ। ਇਨ੍ਹਾਂ ਨੇ ਆਉਂਦਿਆ ਹੀ ਉਸਦੇ ਬੇਟੇ ਗੁਰਮੀਤ ਸਿੰਘ ਨੂੰ ਘੇਰ ਕੇ ਉਸ ਦੀ ਵੱਢ ਟੁੱਕ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੇਰਾ ਭਤੀਜਾ ਡਰਦਾ ਮਾਰਾ ਦੌੜ ਕੇ ਮੇਰੇ ਵੱਲ ਆਇਆ। ਉਸ ਨੇ ਅਤੇ ਉਸ ਦੇ ਭਤੀਜੇ ਹਰਪ੍ਰੀਤ ਸਿੰਘ ਨੇ ਮਾਰ ਦਿੱਤਾ, ਦਾ ਰੌਲਾ ਪਾਇਆ ਤਾਂ ਇਹ ਚਾਰੇ ਜਣੇ ਹਥਿਆਰਾਂ ਸਮੇਤ ਗੱਡੀ ਵਿਚ ਸਵਾਰ ਹੋ ਕੇ ਨਡਾਲਾ ਸਾਈਡ ਨੂੰ ਚਲੇ ਗਏ।
ਅਸੀਂ ਗੰਭੀਰ ਜ਼ਖ਼ਮੀ ਗੁਰਮੀਤ ਸਿੰਘ ਨੂੰ ਲੈ ਕੇ ਬੇਗੋਵਾਲ ਹਸਪਤਾਲ ਗਏ, ਜਿਥੋਂ ਡਾਕਟਰ ਨੇ ਸਾਨੂੰ ਜਲੰਧਰ ਰੈਫਰ ਕਰ ਦਿੱਤਾ, ਉਥੇ ਪਹੁੰਚੇ ਤਾਂ ਡਾਕਟਰ ਵੱਲੋਂ ਗੁਰਮੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਮਾਮੂਲੀ ਗੱਲ ਪਿੱਛੇ ਮਾਰ 'ਤਾ ਬੰਦਾ, ਵਜ੍ਹਾ ਕਰੇਗੀ ਹੈਰਾਨ

ਦੂਜੇ ਪਾਸੇ ਬੇਗੋਵਾਲ ਪੁਲਸ ਨੇ ਇਸ ਮਾਮਲੇ ਵਿਚ ਸਮੀਰ ਉਰਫ਼ ਸੈਮ ਪੁੱਤਰ ਸੰਦੀਪ ਸਿੰਘ ਵਾਸੀ ਡਾਲਾ, ਸਤਵਿੰਦਰਜੀਤ ਸਿੰਘ ਉਰਫ਼ ਗੌਰਵ ਪੁੱਤਰ ਬਿਕਰਮ ਸਿੰਘ ਵਾਸੀ ਰਾਏਪੁਰ ਪੀਰ ਬਖ਼ਸ਼,  ਮਨਜੋਤ ਸਿੰਘ ਉਰਫ਼ ਮੰਨੂ ਪੁੱਤਰ ਰਾਜਵੰਤ ਸਿੰਘ ਵਾਸੀ ਪੰਡੋਰੀ ਰਾਜਪੂਤਾਂ ਅਤੇ ਜਸਵਿੰਦਰ ਸਿੰਘ ਉਰਫ਼ ਕਰਨ ਪੁੱਤਰ ਕੁਲਦੀਪ ਸਿੰਘ ਵਾਸੀ ਡਾਲਾ ਥਾਣਾ ਭੁਲੱਥ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਮ੍ਰਿਤਕ ਨੌਜਵਾਨ ਗੁਰਮੀਤ ਸਿੰਘ ਸ਼ਾਦੀਸ਼ੁਦਾ ਹੈ ਅਤੇ ਉਸ ਦੀਆਂ ਦੋ ਬੇਟੀਆ ਤੇ ਇਕ ਬੇਟਾ ਹੈ।

ਇਹ ਵੀ ਪੜ੍ਹੋ: ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News