ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

Monday, Jul 20, 2026 - 05:28 PM (IST)

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

ਪੁਣੇ- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਰਾਸ਼ਟਰੀ ਸੁਰੱਖਿਆ ਦੇ ਖੇਤਰ 'ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਲੋਕਮਾਨਯ ਤਿਲਕ ਪੁਰਸਕਾਰ ਲਈ ਚੁਣਿਆ ਗਿਆ ਹੈ। ਤਿਲਕ ਸਮਾਰਕ ਟਰੱਸਟ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਟਰੱਸਟ ਦੇ ਪ੍ਰਧਾਨ ਡਾ. ਰੋਹਿਤ ਤਿਲਕ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਅਗਸਤ ਨੂੰ ਪੁਣੇ 'ਚ ਆਯੋਜਿਤ ਸਮਾਰੋਹ 'ਚ ਡੋਭਾਲ ਨੂੰ ਇਹ ਪੁਰਸਕਾਰ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸੁਨੇਤਰਾ ਪਵਾਰ ਦੇ ਵੀ ਸਮਾਰੋਹ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਪੁਰਸਕਾਰ ਸਮਾਰੋਹ ਪੁਣੇ ਦੇ ਗੁਲਟੇਕੜੀ ਖੇਤਰ ਸਥਿਤ ਮਹਾਰਾਸ਼ਟਰੀ ਮੰਡਲ ਮੈਦਾਨ 'ਚ ਆਯੋਜਿਤ ਕੀਤਾ ਜਾਵੇਗਾ। ਡੋਭਾਲ (81) ਨੇ ਮਿਜ਼ੋਰਮ, ਸਿੱਕਮ, ਪੰਜਾਬ ਅਤੇ ਜੰਮੂ ਕਸ਼ਮੀਰ ਵਰਗੇ ਸੰਵੇਦਨਸ਼ੀਲ ਖੇਤਰਾਂ 'ਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਨੇ ਇਸਲਾਮਾਬਾਦ ਅਤੇ ਲੰਡਨ ਸਥਿਤ ਭਾਰਤੀ ਮਿਸ਼ਨ 'ਚ ਕੂਟਨੀਤਕ ਜ਼ਿੰਮੇਵਾਰੀ ਵੀ ਨਿਭਾਈ ਹੈ। ਉਹ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ। ਡੋਭਾਲ ਭਾਰਤ-ਚੀਨ ਸਰਹੱਦ ਵਾਰਤਾ ਲਈ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀ ਵੀ ਰਹਿ ਚੁੱਕੇ ਹਨ। 

ਇਸ ਤੋਂ ਇਲਾਵਾ, ਡੋਕਲਾਮ ਗਤੀਰੋਧ ਨੂੰ ਖ਼ਤਮ ਕਰਵਾਉਣ 'ਚ ਕੂਟਨੀਤਕ ਕੋਸ਼ਿਸ਼ਾਂ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਮੰਨੀ ਜਾਂਦੀ ਹੈ। ਲੋਕਮਾਨਯ ਤਿਲਕ ਪੁਰਸਕਾਰ ਦੀ ਸ਼ੁਰੂਆਤ ਸਾਲ 1983 'ਚ ਕੀਤੀ ਗਈ ਸੀ। ਇਹ ਪੁਰਸਕਾਰ ਸਭ ਤੋਂ ਪਹਿਲੇ ਸਮਾਜਵਾਦੀ ਨੇਤਾ ਐੱਸ.ਐੱਮ. ਜੋਸ਼ੀ ਨੂੰ ਪ੍ਰਦਾਨ ਕੀਤਾ ਗਿਆ ਸੀ। ਇਹ ਪੁਰਸਕਾਰ ਹਰ ਸਾਲ ਇਕ ਅਗਸਤ ਨੂੰ ਸੁਤੰਤਰਤਾ ਸੈਨਾਨੀ ਬਾਲ ਗੰਗਾਧਰ ਤਿਲਕ ਦੀ ਬਰਸੀ 'ਤੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਰਾਸ਼ਟਰੀ ਦੀ ਤਰੱਕੀ ਅਤੇ ਵਿਕਾਸ 'ਚ ਸ਼ਾਨਦਾਰ ਯੋਗਦਾਨ ਦਿੱਤਾ। ਪਿਛਲੇ ਸਾਲਾਂ 'ਚ ਇਹ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਮਨਮੋਹਨ ਸਿੰਘ, ਕਾਂਗਰਸ ਆਗੂ ਸੋਨੀਆ ਗਾਂਧੀ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸੀਨੀਅਰ ਨੇਤਾ ਸ਼ਰਦ ਪਵਾਰ ਸਮੇਤ ਕਈ ਦਿੱਗਜ ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News