ਵੱਡਾ ਹਾਦਸਾ : ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ

Saturday, Aug 24, 2024 - 04:06 PM (IST)

ਪੁਣੇ (ਭਾਸ਼ਾ)- ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਇਕ ਹੈਲੀਕਾਪਟਰ ਸ਼ਨੀਵਾਰ ਦੁਪਹਿਰ ਪੁਣੇ ਦੀ ਮੁਲਸ਼ੀ ਤਹਿਸੀਲ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਪੌਡ ਨੇੜੇ ਹੋਏ ਹਾਦਸੇ 'ਚ ਸਾਰੇ 4 ਲੋਕ ਬਚ ਗਏ ਹਨ। ਹਾਲਾਂਕਿ ਉਹ ਜ਼ਖ਼ਮੀ ਹੋ ਗਏ। 

PunjabKesari

ਮੀਡੀਆ ਰਿਪੋਰਟ ਅਨੁਸਾਰ ਹਾਦਸਾ ਪੁਣੇ ਦੇ ਅਜਿਹੇ ਇਲਾਕੇ 'ਚ ਹੋਇਆ ਹੈ, ਜਿੱਥੇ ਜ਼ਿਆਦਾ ਮੀਂਹ ਪੈਂਦਾ ਹੈ। ਫਿਲਹਾਲ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ,''ਹੈਲੀਕਾਪਟਰ ਦੇ ਕੈਪਟਨ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦੋਂ ਕਿ ਹੋਰ 3 ਦੀ ਹਾਲਤ ਸਥਿਰ ਹੈ। ਹੈਲੀਕਾਪਟਰ ਗਲੋਬਲ ਵੈਕਟਰਾ ਕੰਪਨੀ ਦਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News