ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’
Wednesday, Oct 19, 2022 - 03:19 PM (IST)
ਦੇਹਰਾਦੂਨ- ਬੀਤੇ ਕੱਲ ਉੱਤਰਾਖੰਡ ਸਥਿਤ ਕੇਦਾਰਨਾਥ ਹੈਲੀਕਾਪਟਰ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਪਾਇਲਟ ਅਨਿਲ ਸਿੰਘ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਹੈਲੀਕਾਪਟਰ ਨੇ ਕੇਦਾਰਨਾਥ ਤੋਂ ਤੀਰਥ ਯਾਤਰੀਆਂ ਨੂੰ ਲੈ ਕੇ ਗੁਤਪਕਾਸ਼ੀ ਵੱਲ ਉਡਾਣ ਭਰੀ ਸੀ। ਇਸ ਹੈਲੀਕਾਪਟਰ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ- ਤੀਰਥ ਯਾਤਰੀਆਂ ਨੂੰ ਕੇਦਾਰਨਾਥ ਲਿਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 7 ਲੋਕਾਂ ਦੀ ਮੌਤ
ਪਤਨੀ ਨੂੰ ਕਿਹਾ ਸੀ ਧੀ ਦਾ ਖਿਆਲ ਰੱਖਣਾ-
ਹੈਲੀਕਾਪਟਰ ਨੂੰ ਉਡਾ ਰਹੇ ਪਾਇਲਟ ਅਨਿਲ ਸਿੰਘ ਦਾ ਪਰਿਵਾਰ ਵੀ ਡੂੰਘੇ ਸਦਮੇ ’ਚ ਹੈ। ਪਾਇਲਟ ਅਨਿਲ ਨੇ ਆਖਰੀ ਵਾਰ ਆਪਣੀ ਪਤਨੀ ਨਾਲ ਗੱਲ ਕੀਤੀ। ਇਹ ਗੱਲਬਾਤ ਬੇਹੱਦ ਭਾਵੁਕ ਕਰ ਦੇਣ ਵਾਲੀ ਹੈ। ਜਦੋਂ ਆਖ਼ਰੀ ਵਾਰ ਫੋਨ ’ਤੇ ਉਨ੍ਹਾਂ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਤਾਂ ਆਪਣੀ ਧੀ ਦੀ ਸਿਹਤ ਬਾਰੇ ਪੁੱਛਿਆ ਸੀ ਅਤੇ ਕਿਹਾ ਸੀ ਕਿ ਮੇਰੀ ਧੀ ਦਾ ਖਿਆਲ ਰੱਖਣਾ, ਉਸ ਦੀ ਸਿਹਤ ਠੀਕ ਨਹੀਂ ਹੈ। ਇਹ ਗੱਲ ਪਾਇਲਟ ਦੀ ਪਤਨੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਆਖੀ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ PM ਮੋਦੀ ’ਤੇ ਆਤਮਘਾਤੀ ਹਮਲੇ ਦੀ ਸਾਜਿਸ਼, ਖ਼ੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਪਾਇਲਟ ਦੀ ਪਤਨੀ ਪੇਸ਼ੇ ਤੋਂ ਹੈ ਫਿਲਮ ਲੇਖਿਕਾ
ਦੱਸ ਦੇਈਏ ਕਿ 57 ਸਾਲਾ ਪਾਇਲਟ ਅਨਿਲ ਮੁੰਬਈ ਦੇ ਅੰਧੇਰੀ ’ਚ ਇਕ ਪਾਸ਼ ਇਲਾਕੇ ’ਚ ਆਪਣੀ ਪਤਨੀ ਸ਼ਿਰੀਨ ਆਨੰਦਿਤਾ ਅਤੇ ਧੀ ਫਿਰੋਜ਼ਾ ਸਿੰਘ ਨਾਲ ਰਹਿ ਰਹੇ ਸਨ। ਉਨ੍ਹਾਂ ਦੀ ਪਤਨੀ ਆਨੰਦਿਤਾ ਫਿਲਮ ਲੇਖਿਕਾ ਹੈ। ਪਤੀ ਦੀ ਮੌਤ ਦੀ ਖ਼ਬਰ ਨੇ ਆਨੰਦਿਤਾ ਨੂੰ ਤੋੜ ਕੇ ਰੱਖ ਦਿੱਤਾ ਹੈ।
ਖ਼ਰਾਬ ਮੌਸਮ ਕਾਰਨ ਵਾਪਰਿਆ ਹਾਦਸਾ-
ਜਾਣਕਾਰੀ ਮੁਤਾਬਕ ਇਹ ਹਾਦਸਾ ਕੇਦਾਰਨਾਥ ਧਾਮ ਤੋਂ 2 ਕਿਲੋਮੀਟਰ ਪਹਿਲਾਂ ਗਰੂੜਚੱਟੀ ’ਚ ਵਾਪਰਿਆ। ਹਾਦਸਾ ਦਾ ਸ਼ਿਕਾਰ ਹੈਲੀਕਾਪਟਰ ਆਰੀਅਨ ਏਵੀਏਸ਼ਨ ਕੰਪਨੀ ਦਾ ਸੀ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਖਰਾਬ ਮੌਸਮ ਅਤੇ ਧੁੰਦ ਦੀ ਵਜ੍ਹਾ ਕਰ ਕੇ ਕਰੈਸ਼ ਹੋਇਆ ਹੈ।
ਇਹ ਵੀ ਪੜ੍ਹੋ- ਆਖਿਰ ਢਾਈ ਫੁੱਟ ਦੇ ਅਜ਼ੀਮ ਨੂੰ ਮਿਲ ਹੀ ਗਈ ‘ਲਾੜੀ’, ਬੈਂਡ-ਵਾਜਿਆਂ ਨਾਲ ਚੜ੍ਹੇਗਾ ਘੋੜੀ