ਦਿੱਲੀ ਨੇ ਹੱਦਾਂ 'ਤੇ ਕੀਤੀ ਬੈਰੀਕੇਡਿੰਗ, ਰਾਜਧਾਨੀ 'ਚ ਭਾਰੀ ਵਾਹਨਾਂ ਦੀ ਐਂਟਰੀ 'ਤੇ ਲੱਗੀ ਰੋਕ
Thursday, Jul 13, 2023 - 03:36 PM (IST)
ਨਵੀਂ ਦਿੱਲੀ- ਦਿੱਲੀ 'ਚ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਕਈ ਨੀਵੇਂ ਇਲਾਕੇ ਡੁੱਬ ਗਏ ਹਨ ਅਤੇ ਹੁਣ ਪਾਣੀ ਸੜਕਾਂ ਤਕ ਆ ਗਿਆ ਹੈ, ਜਿਸਦੇ ਚਲਦੇ ਕੁਝ ਰਸਤਿਆਂ ਨੂੰ ਬੈਰਿਕੇਡਿੰਗ ਕਰਕੇ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਰਿੰਗ ਰੋਡ, ਨਿਗਮ ਬੋਧ ਘਾਟ, ਯਮੁਨਾ ਬਾਜ਼ਾਰ, ਮੋਨੇਸਟਰੀ ਮਾਰਕੀਟ ਅਤੇ ਭੈਰੋਂ ਮਾਰਗ ਸਣੇ ਕਈ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਇਹ ਵੀ ਪੜ੍ਹੋ- 'ਇੰਤਜ਼ਾਰ ਨਾ ਕਰੋ, ਜਲਦੀ ਖ਼ਾਲੀ ਕਰ ਦਿਓ ਘਰ', ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੇਜਰੀਵਾਲ ਦੀ ਅਪੀਲ
ਇਹ ਵੀ ਪੜ੍ਹੋ- ਰਾਜਸਥਾਨ ’ਚ ਅਤੀਕ ਅਹਿਮਦ ਵਰਗੀ ਘਟਨਾ, ਭਾਜਪਾ ਨੇਤਾ ਦੇ ਕਾਤਲ ਦਾ ਪੁਲਸ ਦੀ ਸੁਰੱਖਿਆ ’ਚ ਕਤਲ
ਦਿੱਲੀ 'ਚ ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਅਤੇ ਸੜਕਾਂ 'ਤੇ ਪਾਣੀ ਭਰਨ ਕਾਰਨ ਦਿੱਲੀ 'ਚ ਬਾਰੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਸਿੰਘੁ ਬਾਰਡਰ 'ਤੇ ਰੋਕਿਆ ਜਾ ਰਿਹਾ ਹੈ। ਦਿੱਲੀ ਟ੍ਰਾਂਸਪੋਰਟ ਵਿਭਾਗ ਨੇ ਵੱਡਾ ਫੈਸਲਾ ਲੈਂਦੇ ਹੋਏ ਸਿੰਘੁ ਬਾਰਡਰ, ਬਦਰਪੁਰ ਬਾਰਡਰ, ਲੋਨੀ ਬਾਰਡਰ ਅਤੇ ਚਿੱਲਾ ਬਾਰਡਰ ਤੋਂ ਆਉਣ ਵਾਲੇ ਸਾਰੇ ਭਾਰੀ ਵਾਹਨਾਂ ਦੀ ਐਂਟਰੀ ਦਿੱਲੀ ' ਬੈਨ ਕਰ ਦਿੱਤੀ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਤੋਂ ਕਸ਼ਮੀਰੀ ਗੇਟ ਆਉਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਬੱਸਾਂ ਸਿੰਘੁ ਬਾਰਡਰ 'ਤੇ ਰੁਕਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8