ਹਿਮਾਚਲ ''ਚ ਭਾਰੀ ਬਰਫਬਾਰੀ ਨੇ ਰੋਕੀ ਜ਼ਿੰਦਗੀ ਦੀ ਰਫਤਾਰ (ਤਸਵੀਰਾਂ)

12/13/2019 1:15:15 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਭਾਰੀ ਬਰਫਬਾਰੀ ਦੇ ਕਾਰਨ ਕੁਫਰੀ ਅਤੇ ਨਾਰਕੰਢਾ 'ਚ ਨੈਸ਼ਨਲ ਰਾਜਧਾਨੀ 5 ਬੰਦ ਹੋ ਗਿਆ ਹੈ, ਜੋ ਕਿ ਕੁਝ ਸਮੇਂ ਬਾਅਦ ਆਵਾਜਾਈ ਦੇ ਲਈ ਬਹਾਲ ਕਰ ਦਿੱਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੀਰਵਾਰ ਤੋਂ ਸ਼ੁਰੂ ਹੋਈ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਸੀ। ਬਰਫਬਾਰੀ ਕਾਰਨ ਸੂਬੇ 'ਚ 3 ਹਾਈਵੇਅ ਸਮੇਤ 195 ਸੜਕਾਂ ਬੰਦ ਹਨ।

PunjabKesari

ਦੱਸ ਦੇਈਏ ਕਿ ਰਾਜਧਾਨੀ ਸ਼ਿਮਲਾ ਦੇ ਉਪਰਲੇ ਇਲਾਕਿਆਂ 'ਚ ਤਾਪਮਾਨ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਫਰੀ 'ਚ ਪਾਰਾ ਮਾਈਨਸ 'ਚ ਚੱਲ ਰਿਹਾ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਸ਼ਿਮਲਾ 'ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਸੀ। 

PunjabKesari

ਲੋਕਾਂ ਦਾ ਕਹਿਣਾ ਹੈ ਕਿ ਕਾਫੀ ਸਾਲਾਂ ਬਾਅਦ ਦਸੰਬਰ 'ਚ ਮਹੀਨੇ 'ਚ ਬਰਫਬਾਰੀ ਹੋ ਰਹੀ ਹੈ। ਆਉਣ ਵਾਲੇ ਸੀਜ਼ਨ ਦੇ ਲਈ ਇਹ ਬੇਹੱਦ ਖਾਸ ਹੈ। ਤਾਜ਼ਾ ਬਰਫਬਾਰੀ ਹੋਣ ਕਾਰਨ ਵਾਹਨਾਂ ਦੇ ਪਹੀਏ ਰੁਕ ਗਏ ਹਨ। ਉਪਰਲੇ ਇਲਾਕਿਆਂ ਦਾ ਰਾਜਧਾਨੀ ਨਾਲ ਸੰਪਰਕ ਟੁੱਟ ਗਿਆ ਹੈ।

PunjabKesari

ਮੌਸਮ ਵਿਭਾਗ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪਰਬਤੀ ਖੇਤਰਾਂ 'ਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਸੀ, ਜਿਸ ਨੂੰ ਲੈ ਕੇ ਪੂਰੇ ਹਿਮਾਚਲ ਪ੍ਰਦੇਸ਼ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਲਾਹੌਲ-ਸਪਿਤੀ, ਕਿੰਨੌਰ, ਸ਼ਿਮਲਾ, ਕੁੱਲੂ ਅਤੇ ਚੰਬਾ ਜ਼ਿਲੇ ਦੇ ਜ਼ਿਲਾ ਅਧਿਕਾਰੀਆਂ ਨੂੰ ਬਰਫਬਾਰੀ ਨਾਲ ਨਜਿੱਠਣ ਲਈ ਤਿਆਰ ਰਹਿਣ ਦਾ ਆਦੇਸ਼ ਦਿੱਤੇ ਹਨ।

PunjabKesari

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਮੌਸਮ 'ਚ ਬਦਲਾਅ ਆਇਆ ਹੈ। ਪਰਬਤੀ ਖੇਤਰਾਂ 'ਚ ਆਉਣ ਵਾਲੇ 16 ਦਸੰਬਰ ਤੱਕ ਬਰਫਬਾਰੀ ਅਤੇ ਮੈਦਾਨੀ ਖੇਤਰਾਂ 'ਚ 14 ਦਸੰਬਰ ਤੱਕ ਗਰਜ ਚਮਕ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ।

PunjabKesari


Iqbalkaur

Content Editor

Related News