ਦੇਸ਼ ’ਚ 9 ਫੀਸਦੀ ਜ਼ਿਆਦਾ ਬਾਰਿਸ਼ ਦੇ ਬਾਵਜੂਦ 32 ਕਰੋੜ ਦੀ ਆਬਾਦੀ ਵਾਲੇ 85 ਜ਼ਿਲ੍ਹਿਆਂ ’ਚ ਸੋਕਾ

07/13/2022 12:36:42 PM

ਨਵੀਂ ਦਿੱਲੀ– ਦੇਸ਼ ਦੇ 25 ਸੂਬਿਆਂ ’ਚ ਮੰਗਲਵਾਰ ਨੂੰ ਮਾਨਸੂਨ ਸਰਗਰਮ ਰਿਹਾ। ਮੌਸਮ ਵਿਭਾਗ ਮੁਤਾਬਕ, ਜੂਨ ਤੋਂ ਬਾਅਦ ਦੇਸ਼ ’ਚ ਔਸਤ ਨਾਲੋਂ 9 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਮੰਗਲਵਾਰ ਤਕ ਦੇਸ਼ ਦਾ ਔਸਤ 266 ਮਿਲੀ ਮੀਟਰ ਸੀ, ਜਦਕਿ ਰਾਸ਼ਟਰੀ ਔਸਤ 289 ਮਿਲੀ ਮੀਟਰ ਸੀ। ਬਾਰਿਸ਼ ਦੇ ਬਾਵਜੂਦ ਦੇਸ਼ ’ਚ ਜੂਨ ਦੌਰਾਨ ਆਸਮਾਨ ਵਰਖਾ ਪੈਟਰਨ ਵੀ ਵੇਖਿਆ ਗਿਆ ਹੈ। ਦੇਸ਼ ਦੇ ਲਗਭਗ 85 ਜ਼ਿਲ੍ਹੇ ਸੋਕੇ ਦੀ ਹਾਲਤ ਦਾ ਸਾਹਮਣਾ ਕਰ ਰਹੇ ਹਨ। 

32 ਕਰੋੜ ਦੀ ਅਨੁਮਾਨਿਤ ਆਬਾਦੀ ਵਾਲੇ ਇਨ੍ਹਾਂ ਜ਼ਿਲ੍ਹਿਆਂ ’ਚ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ 42 ਜ਼ਿਲ੍ਹੇ ਉੱਤਰ-ਪ੍ਰਦੇਸ਼ ’ਚ ਹਨ। ਤਾਮਿਲਨਾਡੂ ਦੇ ਕਰੀਬ 12 ਜ਼ਿਲ੍ਹੇ ਵੀ ਸੋਕੇ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦੇ ਉੱਤਰ-ਪੱਛਮੀ ਖੇਤਰਾਂ ’ਚ ਵਰਖਾ ਦੀ ਕਮੀ ਹੁੰਦੀ ਹੈ। ਇਸ ਵਿਚ ਰਾਜਸਥਾਨ ਦਾ ਪੱਛਮੀ ਜ਼ਿਲ੍ਹਾ ਸ਼ਾਮਲ ਹੈ। ਉੱਤਰ-ਪ੍ਰਦੇਸ਼ ਦੇ ਪੂਰਬੀ ਜ਼ਿਲ੍ਹਿਆਂ ’ਚ ਘੱਟ ਬਾਰਿਸ਼ ਕਾਰਨ ਕਾਨਪੁਰ ਅਤੇ ਲਖਨਊ ਵਰਗੇ ਸ਼ਹਿਰਾਂ ’ਚ ਤਾਪਮਾਨ 37 ਡਿਗਰੀ ਸੈਲਸੀਅਸ ਰਿਹਾ। ਘੱਟ ਵਰਖਾ ਕਾਰਨ ਬਿਜਾਈ ਖੇਤਰ ’ਚ ਵੀ ਕਮੀ ਆ ਸਕਦੀ ਹੈ। 

ਗੁਜਰਾਤ, ਮੱਧ ਪ੍ਰਦੇਸ਼,ਛੱਤੀਸਗੜ੍ਹ, ਮਹਾਰਾਸ਼ਟਰ, ਓਡੀਸ਼ਾ, ਕੇਰਲ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਅਗਲੇ ਚਾਰ ਦਿਨਾਂ ਤਕ ਮਧਮ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਖਣ-ਪੱਛਮ ’ਚ ਅਰਬ ਸਾਗਰ ਤੋਂ ਵੀ ਮਾਨਸੂਨ ਸਿਸਟਮ ਮਜਬੂਤ ਹੋ ਰਿਹਾ ਹੈ। 

ਘੱਟ ਬਾਰਿਸ਼ ਨਾਲ ਪੂਰਬੀ ਯੂ.ਪੀ. ਦੇ 26 ਜ਼ਿਲ੍ਹਿਆਂ ’ਚ ਝੋਨੇ ’ਤੇ ਅਸਰ

ਪੂਰਬੀ ਯੂ.ਪੀ. ਦੇ 26 ਜ਼ਿਲ੍ਹਿਆਂ ’ਚ ਹੁਣ ਤਕ ਬਾਰਿਸ਼ ਨਾਲ ਝੋਨੇ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਲਖਨਊ ਖੇਤੀ ਯੂਨੀਵਰਸਿਟੀ ਦੇ ਡਾ. ਏ.ਪੀ. ਰਾਓ ਨੇ ਖਦਸ਼ਾ ਜਤਾਇਆ ਕਿ ਜੇਕਰ ਇਸ ਹਫਤੇ ਚੰਗੀ ਬਾਰਿਸ਼ ਨਹੀਂ ਹੋਈ ਤਾਂ ਝੋਨੇ ਦੀ ਪੈਦਾਵਾਰ ਘੱਟ ਸਕਦੀ ਹੈ। ਯੂ.ਪੀ. ’ਚ 5,967 ਹੈਕਟੇਅਰ ’ਚ ਝੋਨੇ ਦੀ ਖੇਤੀ ਹੁੰਦੀ ਹੈ।


ਯੂ.ਪੀ. ਸਮੇਤ ਚਾਰ ਸੂਬਿਆਂ ’ਚ 18 ਜੁਲਾਈ ਤੋਂ ਬਾਅਦ ਚੰਗੀ ਬਾਰਿਸ਼ ਹੋਵੇਗੀ

ਬਾਰਿਸ਼ ਦੀ ਘਾਟ ਨਾਲ ਜੂਝ ਰਹੇ ਯੂ.ਪੀ., ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ’ਚ 18 ਜੁਲਾਈ ਤੋਂ ਬਾਅਦ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 21 ਜੁਲਾਈ ਤਕ ਚੰਗੀ ਬਾਰਿਸ਼ ਹੋਵੇਗੀ। ਅਜਿਹਾ ਪੂਰੀ ਖੇਤਰ ਦੇ ਪਹਾੜੀ ਇਲਾਕਿਆਂ ਅਤੇ ਬੰਗਾਲ ਦੀ ਖਾੜੀ ’ਚ ਬਣੇ ਚੱਕਰਵਾਤੀ ਸਿਸਟਮ ਕਾਰਨ ਹੋਇਆ ਹੈ।


Rakesh

Content Editor

Related News