ਹਿਮਾਚਲ ''ਚ ਭਾਰੀ ਮੀਂਹ ਪੈਣ ਅਤੇ ਜ਼ਮੀਨ ਖਿਸਕਣ ਦਾ ਅਲਰਟ ਜਾਰੀ

Monday, Aug 31, 2020 - 06:35 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਤੋਂ ਬਾਅਦ 4 ਸਤੰਬਰ ਤੱਕ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਮਹਿਕਮਾ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਗਸਤ ਮਹੀਨੇ 'ਚ ਪ੍ਰਦੇਸ਼ 'ਚ 263.8 ਮਿਲੀਮੀਟਰ ਮੀਂਹ ਪਿਆ, ਜੋ ਕਿ ਆਮ ਤੋਂ ਇਕ ਫੀਸਦੀ ਵੱਧ ਹੈ। ਪ੍ਰਦੇਸ਼ ਦੇ ਬਿਲਾਸਪੁਰ ਅਤੇ ਕੁੱਲੂ ਜ਼ਿਲ੍ਹੇ ਵਿਚ ਆਮ ਤੋਂ ਵੱਧ ਮੀਂਹ ਪਿਆ ਹੈ। ਜਦਕਿ ਹੋਰ ਸਾਰੇ ਜ਼ਿਲ੍ਹਿਆਂ ਵਿਚ ਆਮ ਮੀਂਹ ਪਿਆ ਹੈ। ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਲਾਹੌਲ ਸਪੀਤੀ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਬਹੁਤ ਘੱਟ ਮੀਂਹ ਪਿਆ। 

ਮੌਸਮ ਮਹਿਕਮੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕਈ ਇਲਾਕਿਆਂ ਵਿਚ ਹਲਕੇ ਤੋਂ ਔਸਤ ਮੀਂਹ ਪਿਆ। ਸ਼ਿਮਲਾ ਸਮੇਤ ਕਈ ਥਾਵਾਂ 'ਚ ਮੋਹਲੇਧਾਰ ਮੀਂਹ ਪਿਆ। ਇਸ ਦਰਮਿਆਨ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਅਤੇ ਬਿਆਸ ਸਮੇਤ ਇਨ੍ਹਾਂ ਦੀਆਂ ਸਹਾਇਕ ਨਦੀਆਂ ਉਫਾਨ 'ਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਅਤੇ ਕੱਲ੍ਹ ਪ੍ਰਦੇਸ਼ ਵਿਚ ਮੀਂਹ ਘੱਟ ਹੋਣ ਦਾ ਅਨੁਮਾਨ ਹੈ ਪਰ 2 ਸਤੰਬਰ ਤੋਂ 4 ਸਤੰਬਰ ਤੱਕ ਮੌਸਮ ਮਹਿਕਮੇ ਨੇ ਜ਼ਿਲ੍ਹਾ ਸ਼ਿਮਲਾ, ਹਮੀਰਪੁਰ, ਮੰਡੀ, ਸਿਰਮੌਰ, ਕੁੱਲੂ ਅਤੇ ਕਾਂਗੜਾ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਹੈ।


Tanu

Content Editor

Related News