ਉਤਰਾਖੰਡ ''ਚ ਭਾਰੀ ਮੀਂਹ, ਪਾਣੀ ਦੇ ਤੇਜ਼ ਵਹਾਅ ''ਚ ਰੁੜ੍ਹਿਆ ਇਕ ਨੌਜਵਾਨ, ਦੂਜਾ ਲਾਪਤਾ
Wednesday, Aug 21, 2024 - 02:13 PM (IST)
ਦੇਹਰਾਦੂਨ - ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਨਦੀਆਂ-ਨਾਲਿਆਂ 'ਚ ਪਾਣੀ ਭਰ ਗਿਆ ਹੈ। ਬਰਸਾਤ ਕਾਰਨ ਇਕ ਨੌਜਵਾਨ ਡਰੇਨ 'ਚ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ, ਜਦਕਿ ਦੂਜਾ ਲਾਪਤਾ ਹੋ ਗਿਆ। ਰਾਜ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਦੇਰ ਸ਼ਾਮ ਨੈਨੀਤਾਲ ਜ਼ਿਲ੍ਹੇ ਦੇ ਕੋਟਾਬਾਗ 'ਚ ਫਤਿਹਪੁਰ ਡਰੇਨ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਰੁੜ੍ਹ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਇਕ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ - ਯੌਨ ਸ਼ੋਸ਼ਣ ਮਾਮਲੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਤੇ ਸਕੂਲ ਬੰਦ
ਮ੍ਰਿਤਕ ਦੀ ਪਛਾਣ ਰਾਮਨਗਰ ਦੇ ਕਿਆਰੀ ਪਿੰਡ ਦੇ ਮਨੀਸ਼ ਸਤੀ (29) ਵਜੋਂ ਹੋਈ ਹੈ। ਇਕ ਹੋਰ ਘਟਨਾ 'ਚ ਦੇਹਰਾਦੂਨ ਜ਼ਿਲ੍ਹੇ ਦੇ ਪੁਰੁਕੁਲ ਪਿੰਡ ਨੇੜੇ ਇਕ ਨੌਜਵਾਨ ਨਦੀ 'ਚ ਰੁੜ੍ਹ ਗਿਆ, ਜਦਕਿ ਇਕ ਹੋਰ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਪੁਲਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ 'ਚ ਦੋ ਨੌਜਵਾਨ ਨਦੀ 'ਚ ਵਹਿ ਗਏ। ਹਾਲਾਂਕਿ ਇਨ੍ਹਾਂ 'ਚੋਂ ਇਕ ਨੇ ਹਿੰਮਤ ਦਿਖਾਈ ਅਤੇ ਉਸ ਨੂੰ ਸਥਾਨਕ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ। ਦੂਜੇ ਨੌਜਵਾਨ ਦੀ ਭਾਲ ਲਈ ਨਦੀ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਸੂਬੇ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਹੈ। ਦੇਹਰਾਦੂਨ 'ਚ ਵੀ ਰਾਤ ਭਰ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ 21 ਅਗਸਤ ਨੂੰ 'ਭਾਰਤ ਬੰਦ'
ਆਪ੍ਰੇਸ਼ਨ ਸੈਂਟਰ ਦੇ ਅਨੁਸਾਰ ਬਾਰਿਸ਼ ਨਾਲ ਦੇਹਰਾਦੂਨ ਦੇ ਐੱਫਆਰਆਈ, ਕੌਲਾਗੜ੍ਹ, ਹੱਥੀ ਬਡਕਾਲਾ, ਗਣੇਸ਼ ਐਨਕਲੇਵ, ਲਖੀਬਾਗ ਵਰਗੀਆਂ ਥਾਵਾਂ 'ਤੇ ਪਾਣੀ ਭਰ ਗਿਆ। ਨਗਰ ਨਿਗਮ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਦੀ ਮਦਦ ਨਾਲ ਪਾਣੀ ਕੱਢਿਆ ਗਿਆ। ਪਿਛਲੇ 24 ਘੰਟਿਆਂ 'ਚ ਨੈਨੀਤਾਲ ਦੇ ਕਾਲਾਧੁੰਗੀ ਖੇਤਰ 'ਚ 110 ਮਿਲੀਮੀਟਰ, ਚੋਰਗਾਲੀਆ 'ਚ 96 ਮਿਲੀਮੀਟਰ, ਹਲਦਵਾਨੀ 'ਚ 86 ਮਿਲੀਮੀਟਰ, ਚਮੋਲੀ ਦੇ ਕਰਨਪ੍ਰਯਾਗ 'ਚ 108 ਮਿ.ਮੀ., ਊਧਮ ਸਿੰਘ ਨਗਰ ਜ਼ਿਲ੍ਹੇ ਦੇ ਗਦਰਪੁਰ 'ਚ 70 ਮਿਲੀਮੀਟਰ, ਪਿਥੌਰਾਗੜ੍ਹ ਦੇ ਤੇਜਮ 'ਚ 90 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਇਹ ਵੀ ਪੜ੍ਹੋ - ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰਨ ਦੇ ਹੁਕਮ, ਐਡਵਾਈਜ਼ਰੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8