ਬੱਸ ਅਤੇ ਕਰੂਜਰ ਦੀ ਆਹਮੋ-ਸਾਹਮਣੀ ਭਿਆਨਕ ਟੱਕਰ, 8 ਲੋਕਾਂ ਦੀ ਦਰਦਨਾਕ ਮੌਤ

Saturday, Jul 08, 2023 - 01:03 PM (IST)

ਬੱਸ ਅਤੇ ਕਰੂਜਰ ਦੀ ਆਹਮੋ-ਸਾਹਮਣੀ ਭਿਆਨਕ ਟੱਕਰ, 8 ਲੋਕਾਂ ਦੀ ਦਰਦਨਾਕ ਮੌਤ

ਜੀਂਦ- ਹਰਿਆਣਾ ਦੇ ਜੀਂਦ 'ਚ ਭਿਵਾਨੀ ਰੋਡ 'ਤੇ ਅੱਜ ਯਾਨੀ ਸ਼ਨੀਵਾਰ ਸਵੇਰੇ ਬੱਸ ਅਤੇ ਕਰੂਜਰ 'ਚ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ, ਜਦੋਂ ਕਿ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਮੁੰਬਈ 'ਚ ਰਹਿੰਦਾ ਹੈ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ, ਕੁੱਲ ਜਾਇਦਾਦ 7.5 ਕਰੋੜ ਰੁਪਏ, ਜਾਣੋ ਰੋਜ਼ ਦੀ ਕਮਾਈ

ਦੱਸਣਯੋਗ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਅਜੇ ਕਰੂਜਰ ਦੇ ਅੰਦਰ ਫਸੀਆਂ ਹੋਈਆਂ ਹਨ। ਨੇੜੇ-ਤੇੜੇ ਦੇ ਲੋਕਾਂ ਵਲੋਂ ਲਾਸ਼ਾਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਰਾਈਵਰ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਉੱਥੇ ਹੀ ਜ਼ਖ਼ਮੀਆਂ ਅਤੇ ਮ੍ਰਿਤਕ ਦੇਹਾਂ ਜੀਂਦ ਦੇ ਹਸਪਤਾਲ ਲਿਜਾਈਆਂ ਗਈਆਂ, ਜਿੱਥੇ ਜ਼ਖ਼ਮੀਆਂ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ।

:ਇਹ ਵੀ ਪੜ੍ਹੋ : ਮੀਂਹ ਕਾਰਨ ਅਮਰਨਾਥ ਯਾਤਰਾ ਦਾ ਨਵਾਂ ਜੱਥਾ ਨਹੀਂ ਹੋਇਆ ਰਵਾਨਾ, ਜੰਮੂ-ਸ਼੍ਰੀਨਗਰ ਰਾਜਮਾਰਗ ਬੰਦ


author

DIsha

Content Editor

Related News